ਯੂ ਪੀ ਦੇ ਵਿੱਚ ਹੋਏ ਕਤਲ ਕਾਂਡ ਦੇ ਬਾਰੇ ਵਿਚ ਬੋਲੇ ਬੀਨੂੰ ਢਿੱਲੋਂ

Latest Update

ਕਿਸਾਨੀ ਅੰਦੋਲਨ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਇਸ ਦੌਰਾਨ ਬਹੁਤ ਕੁਝ ਅਜਿਹਾ ਹੋਇਆ ਹੈ ਜਿਸ ਨੇ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ। ਵੱਡੀਆਂ ਕੰਪਨੀਆਂ ਦੇ ਨਾਲ ਪੰਜਾਬ ਦੇ ਲੋਕ ਹੁਣ ਕੰਮ ਕਰਨਾ ਪਸੰਦ ਨਹੀਂ ਕਰਦੇ ਖ਼ਾਸਕਰ ਫਿਲਮ ਇੰਡਸਟਰੀ ਅਤੇ ਮਿਊਜ਼ਿਕ ਇੰਡਸਟਰੀ ਉੱਤੇ ਬਹੁਤ ਵੱਡਾ ਪ੍ਰਭਾਵ ਪਿਆ ਹੈ।ਕਿਉਂਕਿ ਜੇਕਰ ਕੋਈ ਵੀ ਪੰਜਾਬੀ ਕਲਾਕਾਰ ਕਿਸੇ ਬੌਲੀਵੁੱਡ ਦੇ ਅਦਾਕਾਰਾਂ ਨਾਲ ਜਾਂ ਜ਼ੀ ਚੈਨਲ ਵਾਲਿਆਂ ਨਾਲ ਕੰਮ ਕਰਦਾ ਹੈ ਤਾਂ ਕਿਸਾਨਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾਂਦਾ ਹੈ।ਇਸ ਤੋਂ ਪਹਿਲਾਂ ਐਮੀ ਵਿਰਕ ਦਾ ਵੀ ਬਹੁਤ ਜ਼ਿਆਦਾ ਵਿਰੋਧ ਹੋਇਆ ਸੀ।ਕਿਉਂਕਿ ਉਸ ਨੇ ਬੌਲੀਵੁੱਡ ਦੇ ਐਕਟਰਾਂ ਦੇ ਨਾਲ ਕੰਮ ਕੀਤਾ ਸੀ ਅਤੇ ਹੁਣ ਕੁਝ

ਲੋਕ ਜਸਵਿੰਦਰ ਭੱਲਾ ਅਤੇ ਬੀਨੂੰ ਢਿੱਲੋਂ ਦਾ ਵਿਰੋਧ ਕਰ ਰਹੇ ਹਨ। ਕਿਉਂਕਿ ਇਨ੍ਹਾਂ ਵੱਲੋਂ ਜ਼ੀ ਚੈਨਲ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ।ਇੰਟਰਵਿਊ ਦੌਰਾਨ ਜਸਵਿੰਦਰ ਭੱਲਾ ਅਤੇ ਬੀਨੂੰ ਢਿੱਲੋਂ ਨੇ ਆਪਣੀ ਸਫਾਈ ਦਿੱਤੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੇ ਹਾਂ ਸਾਡੇ ਪਰਿਵਾਰਕ ਮੈਂਬਰ ਅੱਜ ਵੀ ਕਿਸਾਨੀ ਅੰਦੋਲਨ ਦੇ ਵਿਚ ਖਡ਼੍ਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਹੋਈ ਹੈ ਤਾਂ ਇਸ ਦੌਰਾਨ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਆਪਣਾ ਕੰਮ ਕਰ ਸਕਦੇ ਹਨ।ਕਿਉਂਕਿ ਹਰ

ਕਿਸੇ ਨੇ ਆਪਣਾ ਢਿੱਡ ਭਰਨਾ ਹੈ ਅਤੇ ਜੇਕਰ ਪੰਜਾਬ ਦੇ ਲੋਕ ਪੈਸੇ ਪੱਖੋਂ ਕਮਜ਼ੋਰ ਹੋ ਜਾਣਗੇ ਤਾਂ ਇਨ੍ਹਾਂ ਨੂੰ ਢਾਹ ਲਾਉਣਾ ਆਸਾਨ ਹੋ ਜਾਵੇਗਾ।ਇਸ ਲਈ ਜ਼ਰੂਰੀ ਹੈ ਕਿ ਲੋਕ ਆਪਣੇ ਆਪਣੇ ਕੰਮ ਕਰਦੇ ਰਹਿਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਭੀੜ ਪੈਂਦੀ ਹੈ ਤਾਂ ਉਸ ਸਮੇਂ ਪੈਸੇ ਦਾ ਇਸਤੇਮਾਲ ਕਰਕੇ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਕਿਉਂਕਿ ਜੇਕਰ ਪੰਜਾਬ ਦੇ ਲੋਕ ਸਾਰਿਆਂ ਨਾਲ ਕੰਮ ਕਰਨਾ ਬੰਦ ਕਰ ਦੇਣਗੇ ਤਾਂ ਕਿਸੇ ਸਮੇਂ ਪੰਜਾਬ ਦੇ ਲੋਕਾਂ ਦੀ ਆਰਥਿਕ ਹਾਲਤ ਖ਼ਰਾਬ ਹੋ ਜਾਵੇਗੀ।

Leave a Reply

Your email address will not be published. Required fields are marked *