ਪੁਲੀਸ ਤੋਂ ਵੀ ਜ਼ਿਆਦਾ ਫੁਰਤੀਲੇ ਨਿਕਲੇ ਚੋਰ, ਦੇਖੋ ਪੁਲੀਸ ਵਾਲਿਆਂ ਦਾ ਅੜ ਗਿਆ ਢਿੱਡ

Latest Update

ਅਕਸਰ ਹੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਦੋਂ ਉਕਤ ਪੁਲਿਸ ਮੁਲਾਜ਼ਮਾਂ ਦੀ ਵਰਦੀ ਦਾਗਦਾਰ ਹੋ ਜਾਂਦੀ ਹੈ।ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕੁਝ ਪੁਲੀਸ ਮੁਲਾਜ਼ਮ ਚੋਰਾਂ ਦੇ ਪਿੱਛੇ ਭੱਜਦੇ ਹੋਏ ਦਿਖਾਈ ਦੇ ਰਹੇ ਹਨ ਪਰ ਚੋਰ ਜ਼ਿਆਦਾ ਫੁਰਤੀਲੇ ਨਜ਼ਰ ਆ ਰਹੇ ਹਨ।ਜਿਸ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਉੱਤੇ ਸਵਾਲ ਖੜੇ ਹੋ ਰਹੇ ਹਨ ਕਿ ਉਨ੍ਹਾਂ ਨੂੰ ਚੋਰਾਂ ਨੂੰ ਫੜਨ ਵਾਸਤੇ ਰੱਖਿਆ ਗਿਆ ਹੈ।ਪਰ ਜਦੋਂ ਚੋਰ ਹੀ ਉਨ੍ਹਾਂ ਤੋਂ ਜ਼ਿਆਦਾ ਫੁਰਤੀਲੇ ਨਿਕਲਣਗੇ ਤਾਂ ਉਹ ਇਨ੍ਹਾਂ ਨੂੰ ਕਿਵੇਂ ਫੜ ਸਕਣਗੇ।ਦੇਖਿਆ ਜਾਵੇ ਤਾਂ ਬਹੁਤ ਸਾਰੇ ਪੁਲੀਸ ਮੁਲਾਜ਼ਮਾਂ ਦੇ

ਢਿੱਡ ਵਧੇ ਹੋਏ ਹੁੰਦੇ ਹਨ।ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਕੋਈ ਕਸਰਤ ਵੀ ਨਹੀਂ ਕੀਤੀ ਜਾਂਦੀ ਜਦੋਂ ਇੱਕ ਵਾਰ ਉਹ ਪੁਲੀਸ ਵਿੱਚ ਭਰਤੀ ਹੋ ਜਾਂਦੇ ਹਨ ਤਾਂ ਉਹ ਆਪਣੇ ਸਰੀਰ ਦਾ ਧਿਆਨ ਰੱਖਣਾ ਬੰਦ ਕਰ ਦਿੰਦੇ ਹਨ। ਉਨ੍ਹਾਂ ਨੂੰ ਆਪਣੀ ਨੌਕਰੀ ਸੁਰੱਖਿਅਤ ਲੱਗਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਲੋਕਾਂ ਦੇ ਮਸਲੇ ਸੁਲਝਾਉਣ ਨਾਲ ਕੋਈ ਮਤਲਬ ਨਹੀਂ ਹੁੰਦਾ।ਉਨ੍ਹਾਂ ਨੂੰ ਸਿਰਫ ਆਪਣੀ ਤਨਖ਼ਾਹ ਤਕ ਹੀ ਮਤਲਬ ਹੁੰਦਾ ਹੈ ਜੋ ਵੀਡੀਓ ਵਾਇਰਲ ਹੋ ਰਹੀ ਹੈ।ਉਸ ਵਿੱਚ

ਵੇਖਿਆ ਜਾ ਸਕਦਾ ਹੈ ਕਿ ਦੋ ਲੁਟੇਰੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਇੱਕ ਕੰਧ ਨੂੰ ਟੱਪ ਕੇ ਭੱਜ ਜਾਂਦੇ ਹਨ।ਉਨ੍ਹਾਂ ਦੇ ਪਿੱਛੇ ਦੋ ਪੁਲੀਸ ਮੁਲਾਜ਼ਮ ਵੀ ਭੱਜਦੇ ਹਨ ਇਨ੍ਹਾਂ ਦੇ ਵਿੱਚੋਂ ਇੱਕ ਪੁਲੀਸ ਮੁਲਾਜ਼ਮ ਕੰਧ ਟੱਪਣ ਵਿੱਚ ਸਫਲ ਰਹਿੰਦਾ ਹੈ।ਪਰ ਦੂਸਰਾ ਪੁਲੀਸ ਮੁਲਾਜ਼ਮ ਕੰਧ ਬੜੀ ਮੁਸ਼ਕਿਲ ਨਾਲ ਟੱਪਦਾ ਹੈ।ਜਿਸ ਕਾਰਨ ਉਹ ਪਿੱਛੇ ਰਹਿ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਇਸ ਦੌਰਾਨ ਇੱਕ ਲੁਟੇਰਾ ਹੀ ਕਾਬੂ ਕੀਤਾ ਗਿਆ ਹੈ।

Leave a Reply

Your email address will not be published. Required fields are marked *