ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਲੋਕ ਹੈਰਾਨ ਰਹਿ ਜਾਂਦੇ ਹਨ ਕਿ ਅੱਜਕੱਲ੍ਹ ਲੋਕ ਕਿੰਨੀ ਜ਼ਿਆਦਾ ਲਾਪਰਵਾਹੀ ਵਰਤਦੇ ਹਨ।ਇਸੇ ਤਰ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਰ੍ਹ ਰਿਹਾ ਹੈ।ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਸੜਕ ਦੇ ਕਿਨਾਰੇ ਤੋਂ ਦੂਸਰੇ ਕਿਨਾਰੇ ਵੱਲ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ।ਇਸ ਦੌਰਾਨ ਇਸ ਨੇ ਆਪਣੇ ਕੰਨ ਨੂੰ ਫੋਨ ਲਗਾ ਰੱਖਿਆ ਹੈ।ਇਸ ਦੌਰਾਨ ਇਹ ਇੰਨਾ ਜ਼ਿਆਦਾ ਬੇਫ਼ਿਕਰ ਹੋ ਚੁੱਕਿਆ ਹੈ ਕਿ ਜਿਵੇਂ ਇਹ ਕਿਸੇ ਗਾਰਡਨ ਦੇ ਵਿਚ ਘੁੰਮ ਰਿਹਾ ਹੋਵੇ।ਬਿਨਾਂ ਆਸਾ
ਪਾਸਾ ਦੇਖੇ ਇਹ ਤੇਜ਼ੀ ਦੇ ਨਾਲ ਸੜਕ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਇਸੇ ਦੌਰਾਨ ਹੀ ਇੱਕ ਕਾਰ ਜੋ ਕਿ ਬਹੁਤ ਜ਼ਿਆਦਾ ਤੇਜ਼ ਰਫਤਾਰ ਦੇ ਨਾਲ ਆ ਰਹੀ ਸੀ ਉਸ ਵੱਲੋਂ ਇਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ।ਪਰ ਇਸ ਵਿਅਕਤੀ ਦੀ ਖੁਸ਼ਕਿਸਮਤੀ ਸੀ ਕੇਸ ਦੀ ਜਾਨ ਬਚ ਗਈ ਕਿਉਂਕਿ ਮੌਕਾ ਰਹਿੰਦੇ ਹੀ ਕਾਰ ਵਾਲੇ ਵਿਅਕਤੀ ਨੇ ਇਸ ਨੂੰ ਵੇਖਦੇ ਹੋਏ ਆਪਣੀ ਕਾਰ ਸਾਈਡ ਤੋਂ ਦੀ ਲੰਘਾਈ ਜਿਸ ਕਾਰਨ ਇਸ ਦੀ ਜਾਨ ਬਚ ਗਈ।ਜੇਕਰ ਕਾਰ ਵਾਲਾ ਵਿਅਕਤੀ ਆਪਣੀ ਕਾਰ ਨੂੰ ਜਿਸ ਰਸਤੇ ਲਿਜਾ ਰਿਹਾ ਸੀ ਉਸੇ ਰਸਤੇ ਲਿਜਾਂਦਾ ਤਾਂ ਸ਼ਾਇਦ ਇਸ ਵਿਅਕਤੀ ਦੀ ਜਾਨ ਚਲੀ ਜਾਣੀ ਸੀ। ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਵੇਖਿਆ ਜਾ ਚੁੱਕਿਆ ਹੈ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ। ਜ਼ਿਆਦਾਤਰ ਲੋਕਾਂ
ਵੱਲੋਂ ਇਸ ਵਿਅਕਤੀ ਨੂੰ ਲਾਹਨਤਾਂ ਵੀ ਪਾਈਆਂ ਜਾ ਰਹੀਆਂ ਹਨ ਅਤੇ ਇਸ ਤਰੀਕੇ ਨਾਲ ਜੋ ਲੋਕ ਲਾਪ੍ਰਵਾਹੀ ਵਰਤਦੇ ਹਨ ਉਨ੍ਹਾਂ ਉੱਤੇ ਕਿਸੇ ਵੱਲੋਂ ਕੋਈ ਤਰਸ ਨਹੀਂ ਕੀਤਾ ਜਾਂਦਾ ਅਤੇ ਇਹ ਲੋਕ ਗੁੱਸੇ ਦਾ ਵੀ ਸ਼ਿਕਾਰ ਹੁੰਦੇ ਹਨ।ਅਜਿਹੇ ਲੋਕਾਂ ਦੀ ਗਲਤੀ ਕਾਰਨ ਹੀ ਕੁਝ ਬੇਕਸੂਰ ਲੋਕਾਂ ਨੂੰ ਵੀ ਨੁਕਸਾਨ ਝੱਲਣਾ ਪੈਂਦਾ ਹੈ ਕਿਉਂਕਿ ਜੇਕਰ ਇੱਥੇ ਇਸ ਵਿਅਕਤੀ ਦੀ ਮੌਤ ਹੋ ਜਾਂਦੀ ਤਾਂ ਸ਼ਾਇਦ ਕਾਰ ਡਰਾਈਵਰ ਨੂੰ ਨੁਕਸਾਨ ਹੋ ਸਕਦਾ ਸੀ।ਇਸ ਮਾਮਲੇ ਬਾਰੇ ਕੀ ਕਹੋਗੇ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।