ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਪਣਾ ਇੱਕ ਵੱਖਰਾ ਨਾਮ ਬਣਾਉਣ ਵਾਲੇ ਦਲਜੀਤ ਦੋਸਾਂਝ ਦੇ ਨਾਲ ਸੋਨਮ ਬਾਜਵਾ ਤੇ ਸ਼ਹਿਨਾਜ਼ ਕੌਰ ਗਿੱਲ ਦੀ ਇੱਕ ਫ਼ਿਲਮ ਆ ਰਹੀ ਹੈ ਜਿਸ ਦਾ ਨਾਮ ਰੱਖ ਹੌਸਲਾ ਹੈ। ਇਸ ਫ਼ਿਲਮ ਨੂੰ ਦੁਸਹਿਰੇ ਵਾਲੇ ਦਿਨ ਰਿਲੀਜ਼ ਕੀਤਾ ਜਾਵੇਗਾ।ਪਰ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ।ਜਿਸਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਇਸ ਫਿਲਮ ਦੇ ਵਿੱਚ ਸ਼ਹਿਨਾਜ਼ ਕੌਰ ਗਿੱਲ ਦੀ ਐਕਟਿੰਗ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।ਦੇਖਿਆ ਜਾਵੇ ਤਾਂ ਕਿ ਸ਼ਹਿਨਾਜ਼ ਕੌਰ ਗਿੱਲ ਇਨ੍ਹਾਂ ਦਿਨਾਂ ਦੇ ਵਿਚ ਕਾਫੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ। ਕਿਉਂਕਿ ਉਸ ਦੇ ਬੁਆਏਫ੍ਰੈਂਡ ਸਿਧਾਰਥ ਸ਼ੁਕਲਾ ਦੀ ਮੌਤ ਹੋ
ਚੁੱਕੀ ਹੈ।ਜਿਸ ਦੌਰਾਨ ਉਹ ਕਾਫ਼ੀ ਸਦਾ ਦੁੱਖ ਦੇ ਵਿੱਚ ਦਿਖਾਈ ਦਿੱਤੀ ਸੀ ਜਿਸ ਕਾਰਨ ਉਸ ਨੇ ਹੁਣ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ।ਉਨ੍ਹਾਂ ਨੇ ਅਜੇ ਤਕ ਕੋਈ ਵੀ ਵੀਡੀਓ ਸਾਂਝੀ ਨਹੀਂ ਕੀਤੀ ਹੈ।ਜੇਕਰ ਅਜਿਹਾ ਨਹੀਂ ਹੋਇਆ ਹੁੰਦਾ ਤਾਂ ਸ਼ਾਇਦ ਸ਼ਹਿਨਾਜ਼ ਕੌਰ ਗਿੱਲ ਨੇ ਬਹੁਤ ਸਾਰੀਆਂ ਵੀਡੀਓਜ਼ ਸਾਂਝੀਆਂ ਕਰਨੀਆਂ ਸੀ ਅਤੇ ਆਪਣੇ ਦਿਲ ਦੀ ਗੱਲ ਲੋਕਾਂ ਦੇ ਨਾਲ ਸਾਂਝੀ ਕਰਨੀ ਸੀ ਕਿ ਉਨ੍ਹਾਂ ਨੂੰ ਦਿਲਜੀਤ ਦੋਸਾਂਝ ਦੇ ਨਾਲ ਕੰਮ ਕਰਕੇ ਕਿਹੋ ਜਿਹਾ ਲੱਗਿਆ ਹੈ।ਪਰ ਸ਼ਹਿਨਾਜ਼ ਕੌਰ ਗਿੱਲ ਦੇ ਫੈਨਜ਼ ਵੱਲੋਂ ਇਸ ਫ਼ਿਲਮ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਦਿਲਜੀਤ ਦੁਸਾਂਝ ਵੀ ਇੱਕ ਬਹੁਤ ਵਧੀਆ ਐਕਟਰ ਹਨ। ਉਨ੍ਹਾਂ ਦੀ ਬਣਾਈ ਗਈ ਹਰ ਇੱਕ ਫ਼ਿਲਮ ਸੁਪਰਹਿੱਟ ਰਹਿੰਦੀ ਹੈ ਇਸ ਫਿਲਮ ਦੇ ਵਿੱਚ ਸੋਨਮ ਬਾਜਵਾ ਨੇ ਵੀ ਕੰਮ ਕੀਤਾ ਹੈ।ਸੋ ਇਨ੍ਹਾਂ ਤਿੰਨਾਂ ਦੁਆਰਾ ਜੋ ਐਕਟਿੰਗ ਕੀਤੀ ਗਈ ਹੈ ਉਸ ਨੂੰ ਲੋਕਾਂ ਵੱਲੋਂ ਸਰਾਹਿਆ ਜਾ ਰਿਹਾ ਹੈ। ਪਰ ਜ਼ਿਆਦਾਤਰ ਲੋਕ ਸ਼ਹਿਨਾਜ਼ ਕੌਰ ਗਿੱਲ ਦੀ ਹੀ ਗੱਲ ਕਰ ਰਹੇ ਹਨ ਅਤੇ ਉਨ੍ਹਾਂ ਦੀ ਐਕਟਿੰਗ ਨੂੰ ਪਸੰਦ ਕਰ ਰਹੇ ਹਨ।ਇਸ
ਤੋਂ ਇਲਾਵਾ ਲੋਕ ਚਾਹੁੰਦੇ ਹਨ ਕਿ ਜਲਦੀ ਤੋਂ ਜਲਦੀ ਸ਼ਹਿਨਾਜ਼ ਕੌਰ ਗਿੱਲ ਆਪਣੇ ਦੁੱਖ ਤੋਂ ਬਾਹਰ ਆਉਣ ਭਾਵੇਂ ਕਿ ਸ਼ਹਿਨਾਜ਼ ਕੌਰ ਗਿੱਲ ਦੇ ਲਈ ਇਹ ਥੋੜ੍ਹਾ ਮੁਸ਼ਕਲ ਹੋਵੇਗਾ।ਪਰ ਉਨ੍ਹਾਂ ਨੂੰ ਆਪਣੀ ਇਸ ਸਥਿਤੀ ਦੇ ਵਿੱਚੋਂ ਬਾਹਰ ਆਉਣਾ ਹੋਵੇਗਾ।ਸੋ ਬਹੁਤ ਸਾਰੇ ਲੋਕਾਂ ਵੱਲੋਂ ਉਨ੍ਹਾਂ ਦੇ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ ਕਿ ਉਹ ਹਮੇਸ਼ਾਂ ਖ਼ੁਸ਼ ਰਹਿਣ ਅਤੇ ਇਸੇ ਤਰੀਕੇ ਨਾਲ ਲੋਕਾਂ ਨੂੰ ਹਸਾਉਂਦੇ ਰਹਿਣ ਦੇਖਣਾ ਇਹ ਹੋਵੇਗਾ ਕਿ ਕਦੋਂ ਤਕ ਸ਼ਹਿਨਾਜ਼ ਕੌਰ ਗਿੱਲ ਆਪਣੇ ਪਹਿਲਾਂ ਵਾਲੇ ਅੰਦਾਜ਼ ਵਿੱਚ ਆਉਂਦੀ ਹੈ।