ਰਾਹੁਲ ਗਾਂਧੀ ਮੁੱਖ ਮੰਤਰੀ ਚੰਨੀ ਦੇ ਨਾਲ ਪਹੁੰਚੇ ਯੂ ਪੀ ਦੇ ਵਿੱਚ

ਯੂ ਪੀ ਦੇ ਲਖੀਮਪੁਰ ਦੇ ਵਿੱਚ ਵਾਪਰੇ ਘਟਨਾਕ੍ਰਮ ਦੀ ਪੂਰੇ ਹੀ ਬਿਸਵਾ ਦੇ ਵਿੱਚ ਨਿੰਦਾ ਕੀਤੀ ਜਾ ਰਹੀ ਹੈ ਕਿਉਂਕਿ ਭਾਜਪਾ ਦੇ ਇਕ ਨੇਤਾ ਦੇ ਵੱਲੋਂ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਉੱਪਰ ਆਪਣੀ ਗੱਡੀ ਕਰਾ ਦਿੱਤੀ ਗਈ ਜਿਸ ਵਿੱਚ ਪੰਜ ਕਿਸਾਨਾਂ ਦੀ ਮੌਤ ਹੋਈ।ਇਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਲਖੀਮਪੁਰ ਖੀਰੀ ਵਿੱਚ ਪਹੁੰਚ ਕੇ ਭਾਜਪਾ ਸਰਕਾਰ ਦੇ ਖਿਲਾਫ ਧਰਨਾ ਦਿੱਤਾ ਗਿਆ ਅਤੇ ਰੋਸ ਪ੍ਰਦਰਸ਼ਨ ਦਿਖਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਪੰਜਾਬ ਦੇ ਬੱਚਿਆਂ ਅਤੇ ਯੂ ਪੀ ਦੇ ਵਿੱਤ ਵੀ ਸਿਆਸਤ ਗਰਮ ਹੋ ਗਈ ਹੈ ਅਤੇ ਹਰ ਇੱਕ ਪਾਰਟੀ ਦੇ ਵੱਲੋਂ ਕਿਸਾਨਾਂ ਦੇ ਨਾਲ ਹਮਦਰਦੀ ਜਤਾਉਣ ਦੇ ਲਈ ਉੱਥੇ ਪਹੁੰਚਣ ਦੀ

ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।ਦੇਸ਼ ਦੇ ਦਲ ਦਾ ਹੀ ਕਾਂਗਰਸ ਹਾਈ ਕਮਾਂਡ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਵੀ ਲਖੀਮਪੁਰ ਖੀਰੀ ਵਿਖੇ ਪਹੁੰਚਣ ਤੇ ਸਮਾਦਾਰ ਮਿਲ ਰਹੇ ਹਨ ਉਨ੍ਹਾਂ ਨੇ ਆਪਣੇ ਪੰਜ ਮੈਂਬਰੀ ਕਮੇਟੀ ਬਣਾਈ ਹੈ ਜਿਸ ਵਿੱਚ ਉਹ ਸੋਨੀਆ ਗਾਂਧੀ ਦੇ ਨਾਲ ਪੀਨਕਪੁਰ ਵਿਖੇ ਪਹੁੰਚਣਗੇ ਜਿਸ ਬੱਚੇ ਉਨ੍ਹਾਂ ਦੇ ਨਾਲ ਕਾਂਗਰਸ ਲਈ ਕੁਝ ਹੋਰ ਵਰਕਰ ਵੀ ਹੋਣਗੇ।ਜਾਣਕਾਰੀ ਦੇ ਮੁਤਾਬਕ ਲਖੀਮਪੁਰ ਖੀਰੀ ਦੇ ਵਿਚ ਉਹ ਕਿਸਾਨਾਂ ਦੇ ਨਾਲ ਆਪਣੀ ਹਮਦਰਦੀ ਜਤਾਉਣ ਦੇ ਲਈ ਜਾ ਰਹੇ ਹਨ ਅਤੇ ਉਨ੍ਹਾਂ ਦੁਆਰਾ ਲਖੀਮਪੁਰ ਖੀਰੀ ਵਿੱਚ ਪ੍ਰਦਰਸ਼ਨ ਦੇ ਦੌਰਾਨ ਇਹ ਵੀ ਮੰਗ ਕੀਤੀ ਜਾਵੇਗੀ ਕਿ ਜਿਨ੍ਹਾਂ ਵਿਅਕਤੀਆਂ ਨੇ ਇਸ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਹੈ ਉਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।ਕਾਂਗਰਸ ਦੇ ਪ੍ਰਧਾਨ ਪ੍ਰਿਅੰਕਾ ਗਾਂਧੀ ਨੂੰ ਪਹਿਲਾਂ ਹੀ ਯੂ ਪੀ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਹੈ ਕਿਉਂਕਿ ਉਨ੍ਹਾਂ ਨੇ ਇਸ ਘਟਨਾਕ੍ਰਮ ਦੀ ਨਿੰਦਾ ਕਰਦੇ ਹੋਏ ਕਿਸਾਨਾਂ ਦੇ ਹੱਕ ਵਿਚ ਬਿਆਨ ਦਿੱਤਾ ਸੀ ਇਸ ਤੋਂ ਬਾਅਦ ਯੂ ਪੀ ਸਰਕਾਰ ਵੱਲੋਂ

ਉਨ੍ਹਾਂ ਉਪਰ ਭੜਕਾਊ ਬਿਆਨ ਦੇਣ ਦੇ ਇਲਜ਼ਾਮ ਲਗਾ ਕੇ ਉਨ੍ਹਾਂ ਦੀ ਗ੍ਰਿਫ਼ਤਾਰ ਕੀਤੀ ਗਈ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਹਾਈ ਕਮਾਨ ਸੱਚਮੁੱਚ ਹੀ ਕਿਸਾਨਾਂ ਦੇ ਨਾਲ ਹਮਦਰਦੀ ਜਤਾਉਂਦੀ ਹੈ ਜਾਂ ਫਿਰ ਆਪਣੇ ਫ਼ਾਇਦੇ ਲਈ ਇਸ ਸਾਰੇ ਘਟਨਾਕ੍ਰਮ ਨੂੰ ਵਰਤਣ ਦੇ ਲਈ ਉੱਥੇ ਪਹੁੰਚ ਰਹੇ ਹਨ।ਇਸ ਦੇ ਨਾਲ ਦੇਖਣਾ ਇਹ ਹੋਵੇਗਾ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਹਾਈ ਕਮਾਂਡ ਦੇ ਉੱਥੇ ਪਹੁੰਚਣ ਉੱਪਰ ਕਿਸਾਨਾਂ ਦੁਆਰਾ ਕੀ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ।

Leave a Reply

Your email address will not be published. Required fields are marked *