ਅਕਸਰ ਹੀ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਹਨ ਜੋ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੰਦੀਆਂ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ,ਜਿਸ ਨੂੰ ਦੇਖ ਕੇ ਲੋਕ ਖੁਸ਼ ਹੋ ਰਹੇ ਹਨ ਕਿ ਕਿਸ ਤਰੀਕੇ ਨਾਲ ਇੱਕ ਬੱਚਾ ਇਕ ਕਠਿਨ ਭਜਨ ਨੂੰ ਗੁਣਗੁਣਾ ਰਿਹਾ ਹੈ।ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਕ ਮਾਂ ਆਪਣੇ ਬੱਚੇ ਨੂੰ ਗੋਦੀ ਵਿੱਚ ਲੈ ਕੇ ਸੁਲਾਉਂਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਨਾਲੋ ਨਾਲ ਇੱਕ ਭਜਨ ਗੁਣਗੁਣਾ ਰਹੀ ਹੈ।ਇਹ ਬੱਚਾ ਕਾਫੀ ਛੋਟੀ ਉਮਰ ਦਾ ਹੈ ਅਤੇ ਠੀਕ ਤਰ੍ਹਾਂ ਨਾਲ
ਬੋਲਣਾ ਵੀ ਨਹੀਂ ਜਾਣਦਾ।ਪਰ ਇਸ ਦੀ ਮਾਂ ਵੱਲੋਂ ਜੋ ਭਜਨ ਗਾਇਆ ਜਾ ਰਿਹਾ ਹੈ ਉਸ ਦੀਆਂ ਤੁਕਾਂ ਇਸ ਬੱਚੇ ਨੂੰ ਯਾਦ ਹਨ।ਇਸ ਮਾਂ ਵੱਲੋਂ ਅੱਧਾ ਭਜਨ ਸੁਣਾਇਆ ਜਾਂਦਾ ਹੈ ਪਰ ਬੱਚੇ ਵੱਲੋਂ ਪੂਰੀ ਤੁਕ ਸੁਣਾ ਦਿੱਤੀ ਜਾਂਦੀ ਹੈ।ਇਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਕਿ ਇੰਨੀ ਛੋਟੀ ਉਮਰ ਦਾ ਬੱਚਾ ਇਨ੍ਹਾਂ ਕਠਿਨ ਭਜਨ ਕਿਵੇਂ ਯਾਦ ਕਰ ਸਕਦਾ ਹੈ।ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇਕਰ ਛੋਟੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਜਾਵੇ ਤਾਂ ਉਹ ਬਹੁਤ ਜਲਦੀ ਸਿੱਖ ਜਾਂਦੇ ਹਨ।ਇਸ ਤੋਂ ਇਲਾਵਾ ਅੱਜਕੱਲ੍ਹ ਦੇ ਬੱਚੇ ਤਾਂ ਬਹੁਤ ਹੀ ਜ਼ਿਆਦਾ ਸ਼ਰਾਰਤੀ ਹੁੰਦੇ ਹਨ ਅਤੇ ਉਨ੍ਹਾਂ ਦੇ ਦਿਮਾਗ ਦੀ
ਬਹੁਤ ਜ਼ਿਆਦਾ ਤੇਜ਼ ਹਨ ਜਿਸ ਕਾਰਨ ਉਹ ਬੜੀ ਜਲਦੀ ਸਾਰੀਆਂ ਚੀਜ਼ਾਂ ਸਿੱਖ ਲੈਂਦੇ ਹਨ।ਬਹੁਤ ਸਾਰੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਵੇਖਿਆ ਜਾ ਚੁੱਕਿਆ ਹੈ ਜੋ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ। ਜ਼ਿਆਦਾਤਰ ਲੋਕਾਂ ਵੱਲੋਂ ਇਸ ਮਾਂ ਅਤੇ ਬੱਚੇ ਦੀ ਤਾਰੀਫ਼ ਕੀਤੀ ਜਾ ਰਹੀ ਹੈ। ਤੁਹਾਡਾ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।