ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚੇ ਅਕਸਰ ਹੀ ਪ੍ਰਾਈਵੇਟ ਸਕੂਲਾਂ ਵਾਲੇ ਬੱਚਿਆਂ ਤੋਂ ਅੰਗਰੇਜ਼ੀ ਦੇ ਮਾਮਲੇ ਦੇ ਵਿੱਚ ਪਿੱਛੇ ਰਹਿ ਜਾਂਦੇ ਹਨ।ਜਿਸ ਦਾ ਇੱਕ ਮੁੱਖ ਕਾਰਨ ਇਹ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵੀ ਅੰਗਰੇਜ਼ੀ ਚੰਗੇ ਤਰੀਕੇ ਨਾਲ ਬੋਲਣੀ ਪੜ੍ਹਨੀ ਨਹੀਂ ਆਉਂਦੀ’ਜਿਸ ਕਾਰਨ ਉਹ ਬੱਚਿਆਂ ਨੂੰ ਵੀ ਨਹੀਂ ਸਿਖਾ ਪਾਉਂਦੇ।ਇਸ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਸਾਡੇ ਸਾਹਮਣੇ ਆ ਚੁੱਕੀਆਂ ਹਨ।ਜਦੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਵਾਲੇ ਅਧਿਆਪਕ ਗਲਤ ਤਰੀਕੇ ਨਾਲ ਅੰਗਰੇਜ਼ੀ ਬੋਲਦੇ ਪੜ੍ਹਦੇ ਦਿਖਾਈ ਦਿੰਦੇ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ
ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਕ ਅਧਿਆਪਕਾ ਨੂੰ ਜੰਗਲਾਂ ਦੇ ਸਪੈਲਿੰਗ ਅੰਗਰੇਜ਼ੀ ਦੇ ਵਿੱਚ ਲਿਖਣ ਲਈ ਕਹੇ ਜਾਂਦੇ ਹਨ ਇਸ ਦੌਰਾਨ ਬੜੀ ਮੁਸ਼ਕਲ ਦੇ ਨਾਲ ਅਧਿਆਪਕਾ ਵੱਲੋਂ ਸਪੈਲਿੰਗ ਲਿਖੇ ਜਾਂਦੇ ਹਨ।ਪਰ ਅਧਿਆਪਕ ਵੱਲੋਂ ਜੋ ਸ਼ਬਦ ਲਿਖਿਆ ਜਾਂਦਾ ਹੈ ਉਹ ਗਲਤ ਲਿਖਿਆ ਗਿਆ ਸੀ।ਉਸ ਤੋਂ ਬਾਅਦ ਅਧਿਆਪਕਾਂ ਨੂੰ ਇਹ ਸ਼ਬਦ ਪੜ੍ਹ ਕੇ ਸੁਣਾਉਣ ਲਈ ਕਿਹਾ ਜਾਂਦਾ ਹੈ ਤਾਂ ਅਧਿਆਪਕ ਵੱਲੋਂ ਗਲਤ ਤਰੀਕੇ ਨਾਲ ਇਹ ਸ਼ਬਦ ਪੜ੍ਹਿਆ ਵੀ ਜਾਂਦਾ ਹੈ।ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ
ਇਸ ਅਧਿਆਪਕਾ ਨੂੰ ਅੰਗਰੇਜ਼ੀ ਨਹੀਂ ਆਉਂਦੀ ਅਤੇ ਇਹ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਲਗਾਈ ਗਈ ਹੈ। ਅਜਿਹੇ ਹੀ ਕਾਰਨ ਹਨ ਕਿ ਬਹੁਤ ਸਾਰੇ ਅਧਿਆਪਕ ਅਜਿਹੇ ਹੁੰਦੇ ਹਨ ਜੋ ਪੈਸੇ ਦੇ ਦਮ ਤੇ ਜਾਂ ਫਿਰ ਸਿਫ਼ਾਰਸ਼ਾਂ ਦੇ ਦਮ ਤੇ ਨੌਕਰੀ ਲਾ ਲੈਂਦੇ ਹਨ।ਪਰ ਪੜ੍ਹਾਉਣ ਦੇ ਵਿੱਚ ਦਿਲਚਸਪੀ ਨਹੀਂ ਰੱਖਦੇ, ਜਿਸ ਕਾਰਨ ਉਹ ਆਪਣੇ ਆਪ ਨੂੰ ਪੜ੍ਹਾਈ ਦੇ ਮਾਮਲੇ ਵਿੱਚ ਚੰਗਾ ਨਹੀਂ ਕਰਦੇ।