72 ਸਾਲ ਦੀ ਬੇਬੇ ਦੇ ਸ਼ੌਕ ਵੇਖ ਕੇ ਤੁਸੀਂ ਹੋ ਜਾਓਂਗੇ ਬੇਹੱਦ ਹੈਰਾਨ

ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਜਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਦੇ ਸੀ।ਉਸ ਨਾਲ ਉਹ ਆਪਣੀ ਜ਼ਿੰਦਗੀ ਦਾ ਆਨੰਦ ਮਾਣਦੇ ਸੀ।ਉਸ ਸਮੇਂ ਲੋਕਾਂ ਦੇ ਰਸਤਿਆਂ ਦੇ ਵਿੱਚ ਮਿਠਾਸ ਹੁੰਦੀ ਸੀ।ਇਸ ਤੋਂ ਇਲਾਵਾ ਖਾਣ ਪੀਣ ਦੀਆਂ ਚੀਜ਼ਾਂ ਵੀ ਵਧੀਆ ਹੁੰਦੀਆਂ ਸੀ ਜਿਸ ਕਾਰਨ ਲੋਕਾਂ ਦੀ ਸਿਹਤ ਵੀ ਚੰਗੀ ਰਹਿੰਦੀ ਸੀ ਤਿੱਥ ਤਿਉਹਾਰਾਂ ਦੀ ਗੱਲ ਕੀਤੀ ਜਾਵੇ ਤਾਂ ਵੱਖਰੇ ਤਰੀਕੇ ਦੇ ਨਾਲ ਇਨ੍ਹਾਂ ਤਿਉਹਾਰਾਂ ਨੂੰ ਮਨਾਇਆ ਜਾਂਦਾ ਸੀ। ਲੋਕਾਂ ਦੇ ਚਿਹਰਿਆਂ ਉੱਤੇ ਅਸਲ ਖ਼ੁਸ਼ੀ ਦਿਖਾਈ ਦਿੰਦੀ ਸੀ।ਪਰ ਅੱਜਕੱਲ੍ਹ ਦੇ ਜ਼ਮਾਨੇ ਵਿੱਚ ਮਹਿੰਗਾਈ ਕਾਰਨ ਲੋਕ ਆਪਣੀ ਖੁਸ਼ੀ ਨੂੰ ਉਸ ਤਰੀਕੇ ਨਾਲ ਨਹੀਂ ਮਨਾ ਪਾਉਂਦੇ।ਪ੍ਰੋਗਰਾਮਾਂ ਦੀ ਗੱਲ ਕੀਤੀ ਜਾਵੇ ਤਾਂ ਲੋਕ

ਇਕੱਠੇ ਹੋ ਕੇ ਗਿੱਧਾ ਭੰਗੜਾ ਪਾਇਆ ਕਰਦੇ ਸੀ ਅਤੇ ਸਾਦਗੀ ਦੇ ਨਾਲ ਆਪਣੇ ਮਨ ਦੇ ਚਾਅ ਪੂਰੇ ਕਰਿਆ ਕਰਦੇ ਸੀ। ਅੱਜਕੱਲ੍ਹ ਦੇ ਜ਼ਮਾਨੇ ਵਿੱਚ ਬਹੁਤ ਘੱਟ ਲੋਕ ਅਜਿਹੇ ਹਨ ਜੋ ਪੰਜਾਬੀ ਵਿਰਸੇ ਨੂੰ ਸਾਂਭਣ ਦੀ ਗੱਲ ਕਰਦੇ ਹਨ ਜਾਂ ਫਿਰ ਕੁਝ ਅਜਿਹਾ ਕਰਦੇ ਹਨ।ਜਿਸ ਨਾਲ ਅਸਲ ਦੇ ਵਿੱਚ ਪੰਜਾਬੀ ਵਿਰਸੇ ਨੂੰ ਸਾਂਭਿਆ ਜਾ ਸਕਦਾ ਹੈ।ਇਸੇ ਤਰੀਕੇ ਨਾਲ ਬਾਹਠ ਸਾਲਾਂ ਦੀ ਸੁਰਿੰਦਰ ਕੌਰ ਵੱਲੋਂ ਪੰਜਾਬੀ ਵਿਰਸੇ ਨੂੰ ਸਾਂਭਣ ਵਾਸਤੇ ਕਦਮ ਚੁੱਕੇ ਜਾ ਰਹੇ ਹਨ।ਉਨ੍ਹਾਂ ਨੇ ਕੁਝ ਅਜਿਹੇ ਮਾਡਲ ਤਿਆਰ ਕੀਤੇ ਹਨ ਜੋ ਪੰਜਾਬੀ ਵਿਰਸੇ ਨੂੰ ਦਰਸਾਉਂਦੇ ਹਨ।ਉਨ੍ਹਾਂ ਨੇ ਦੱਸਿਆ ਕਿ ਘਰ ਵਿੱਚ ਜੋ ਵੀ ਕੱਪੜਾ ਲੀੜਾ ਬਚਦਾ ਹੈ ਜਾਂ ਫਿਰ ਰੱਖੜੀਆਂ ਦੇ ਸਮੇਂ ਜੋ ਬਹੁਤੀ ਵਗੈਰਾ ਉਸ ਨੂੰ ਮਿਲਦੇ ਹਨ ਉਨ੍ਹਾਂ ਦੀ ਸਹਾਇਤਾ ਦੇ ਨਾਲ ਹੀ ਇਹ ਸਭ ਕੁਝ ਤਿਆਰ ਹੁੰਦਾ ਹੈ।ਇਸ ਤੋਂ ਇਲਾਵਾ ਜੇਕਰ ਕਿਸੇ ਦੇ ਘਰ ਪੈ ਰਿਹਾ ਹੁੰਦਾ ਹੈ ਤਾਂ ਉਸ ਸਮੇਂ ਜੋ ਮਿੱਟੀ ਆਉਂਦੀ ਹੈ।ਉਸ ਦੀ ਸਹਾਇਤਾ ਦੇ ਨਾਲ ਹੀ ਇਹ ਇਨ੍ਹਾਂ ਮਾਡਲਾਂ ਨੂੰ ਤਿਆਰ ਕਰ ਲੈਂਦੀ ਹੈ ਭਾਵ ਉਸ ਵੱਲੋਂ ਜਿਨ੍ਹਾਂ ਉੱਤੇ ਕੋਈ ਵੀ ਖਰਚ ਨਹੀਂ ਕੀਤਾ ਜਾਂਦਾ।ਇਨ੍ਹਾਂ ਨੇ ਦੱਸਿਆ ਕਿ ਇਹ ਇਨ੍ਹਾਂ ਮਾਡਲਾਂ ਨੂੰ ਲੁਕ ਛਿਪ ਕੇ ਤਿਆਰ ਕਰਦੇ ਸੀ ਤਾਂ ਜੋ ਲੋਕ ਇਨ੍ਹਾਂ ਦਾ ਮਜ਼ਾਕ ਨਾ ਉਡਾਉਣ

ਇਸ ਦੌਰਾਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ।ਪਰ ਇਨ੍ਹਾਂ ਦੇ ਮਨ ਵਿੱਚ ਇੰਨਾ ਜ਼ਿਆਦਾ ਚਾਹ ਅਤੇ ਇਸ ਕੰਮ ਸਬੰਧੀ ਸ਼ੌਂਕ ਸੀ ਕਿ ਇਹ ਇਸ ਕੰਮ ਨੂੰ ਬਹੁਤ ਦਿਲਚਸਪੀ ਦੇ ਨਾਲ ਕਰਦੇ ਸੀ।ਇਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੀ ਲੜਕੀ ਵੀ ਇਸ ਕੰਮ ਦੇ ਵਿੱਚ ਰੁਚੀ ਲੈਂਦੀ ਹੈ।ਜਦੋਂ ਉਸ ਨੇ ਆਪਣੇ ਕਾਲਜ ਦੇ ਵਿਚ ਇਸ ਮਾਡਲ ਨੂੰ ਦਿਖਾਇਆ ਸੀ ਤਾਂ ਉਸ ਅਮਰੀਕ ਚੰਗਾ ਇਨਾਮ ਵੀ ਮਿਲਿਆ ਸੀ।

Leave a Reply

Your email address will not be published. Required fields are marked *