ਪਿਓ ਨੇ ਦੋ ਪੁੱਤਰਾਂ ਸਮੇਤ ਮਾਰਦੀ ਨਹਿਰ ਵਿੱਚ ਛਾਲ, ਇਹ ਬਹਾਨਾ ਲਗਾ ਕੇ ਨਿਕਲਿਆ ਸੀ ਘਰੋਂ

Latest Update

ਅੱਜਕੱਲ੍ਹ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜੋ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੰਦੇ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਇਕ ਵਿਅਕਤੀ ਨੇ ਆਪਣੇ ਦੋ ਬੱਚਿਆਂ ਸਮੇਤ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਜਾਣਕਾਰੀ ਮੁਤਾਬਕ ਇਹ ਵਿਅਕਤੀ ਆਪਣੀਆਂ ਦੋਨਾਂ ਬੱਚੀਆਂ ਨੂੰ ਆਈਸਕ੍ਰੀਮ ਖਵਾਉਣ ਦੇ ਬਹਾਨੇ ਘਰੋਂ ਲੈ ਕੇ ਆਇਆ ਸੀ ਚਸ਼ਮਦੀਦਾਂ ਦੁਬਾਰਾ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇਸ ਨੇ ਆਪਣੀ ਡੇਢ ਸਾਲ ਦੇ ਪੁੱਤਰ ਨੂੰ ਨਹਿਰ ਵਿੱਚ ਸੁੱਟਿਆ। ਉਸ ਤੋਂ ਬਾਅਦ ਇਸ ਨੇ ਆਪਣੇ ਅੱਠ ਸਾਲ ਦੇ ਪੁੱਤਰ ਨੂੰ ਨਹਿਰ ਵਿਚ ਸੁੱਟਿਆ ਅਤੇ ਬਾਅਦ ਵਿਚ ਖੁਦ

ਛਾਲ ਮਾਰ ਦਿੱਤੀ।ਜਾਣਕਾਰੀ ਮੁਤਾਬਕ ਇਸ ਨੇ ਆਪਣਾ ਮੋਬਾਇਲ ਅਤੇ ਚੱਪਲਾਂ ਨਹਿਰ ਤੋਂ ਬਾਹਰ ਹੀ ਉਤਾਰਿਆ ਸੀ ਜਿਸ ਕਾਰਨ ਇਸ ਦੀ ਪਹਿਚਾਣ ਕਰਨੀ ਸੌਖੀ ਹੋ ਗਈ।ਇਸ ਦੇ ਫ਼ੋਨ ਉੱਤੇ ਲੋਕੇਸ਼ਨ ਲੱਗੀ ਹੋਈ ਸੀ ਜਿਸ ਕਾਰਨ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਹੋਈ ਕਿ ਇਹ ਨਹਿਰ ਤੇ ਪਹੁੰਚ ਗਿਆ ਹੈ ਮੌਕੇ ਤੇ ਜੋ ਲੋਕ ਮੌਜੂਦ ਸੀ ਉਨ੍ਹਾਂ ਦੇ ਕੋਲ ਇਨ੍ਹਾਂ ਸਮਾਂ ਨਹੀਂ ਸੀ ਕਿ ਉਹ ਜਲਦੀ ਤੋਂ ਇਸ ਵਿਅਕਤੀ ਦੇ ਕੋਲ ਪਹੁੰਚ ਜਾਣ ਅਤੇ ਇਸ ਨੂੰ ਅਜਿਹਾ ਕਰਨ ਤੋਂ ਰੋਕਣ।ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਤੁਰੰਤ ਹੀ ਪੁਲੀਸ ਮੁਲਾਜ਼ਮਾਂ ਨੂੰ ਵੀ ਸੂਚਿਤ ਕੀਤਾ ਗਿਆ। ਪੁਲੀਸ ਮੁਲਾਜ਼ਮਾਂ ਨੇ ਇਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਨੂੰ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕੀਤੀ ਜਾਵੇਗੀ ।ਉਸ ਤੋਂ ਬਾਅਦ ਜੋ ਵੀ ਗੱਲਬਾਤ ਸਾਹਮਣੇ ਆਵੇਗੀ ਉਸ ਦੇ ਹਿਸਾਬ ਨਾਲ ਕਾਰਵਾਈ ਹੋਵੇਗੀ।ਦੇਖਿਆ ਜਾਵੇ ਤਾਂ ਇਹ ਕੋਈ ਇੱਕ ਮਾਮਲਾ ਨਹੀਂ ਹੈ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ।ਜਦੋਂ ਲੋਕ ਆਪਣੇ ਘਰ ਪਰਿਵਾਰ ਵਿਚ

ਚੱਲ ਰਹੇ ਕਲੇਸ਼ ਤੋਂ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਉਹ ਇਸ ਤਰੀਕੇ ਦਾ ਗ਼ਲਤ ਰਸਤਾ ਚੁਣਦੇ ਹਨ।ਅੱਜਕੱਲ੍ਹ ਮਾਹੌਲ ਕਾਫੀ ਜਗ੍ਹਾ ਤਨਾਅਪੂਰਨ ਹੁੰਦਾ ਜਾ ਰਿਹਾ ਹੈ। ਵਧਦੀ ਹੋਈ ਬੇਰੁਜ਼ਗਾਰੀ ਅਤੇ ਮਹਿੰਗਾਈ ਕਾਰਨ ਲੋਕਾਂ ਨੂੰ ਆਪਣੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ ਹੈ।ਜਿਸਦਾ ਪ੍ਰਭਾਵ ਘਰ ਪਰਿਵਾਰ ਉੱਤੇ ਵੀ ਪੈਂਦਾ ਹੈ ਹੌਲੀ ਹੌਲੀ ਲੋਕ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ ਅਤੇ ਅਜਿਹੇ ਗਲਤ ਕਦਮ ਚੁੱਕ ਲੈਂਦੇ ਹਨ।ਜਿਸ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇੱਕ ਵੱਡਾ ਘਾਟਾ ਪੈਂਦਾ ਹੈ।

Leave a Reply

Your email address will not be published. Required fields are marked *