ਇਸ ਪਾਕਿਸਤਾਨੀ ਬੱਚੇ ਦੀ ਵੀਡੀਓ ਦੇਖ ਕੇ ਤੁਸੀਂ ਹੱਸ ਹੱਸ ਕੇ ਹੋ ਜਾਓਗੇ ਪਾਗਲ

Latest Update

ਦੋਸਤੋ ਅਸੀ ਅਕਸਰ ਹੀ ਤੁਹਾਡੇ ਲਈ ਕੁਝ ਮਜ਼ੇਦਾਰ ਵੀਡਿਓਜ਼ ਲੈ ਕੇ ਆਉਂਦੇ ਹਾਂ,ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਤੁਸੀਂ ਆਪਣਾ ਮਨੋਰੰਜਨ ਕਰ ਸਕਦੇ ਹੋ ਕਈ ਵਾਰ ਸੋਸ਼ਲ ਮੀਡੀਆ ਉੱਤੇ ਕੁਝ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਹਨ।ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਲੋਕ ਹੈਰਾਨ ਰਹਿ ਜਾਂਦੇ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋਈ।ਇਸ ਵੀਡਿਓ ਦੇ ਵਿਚ ਇਕ ਬੱਚਾ ਇੰਜੈਕਸ਼ਨ ਲਗਵਾ ਰਿਹਾ ਹੈ।ਇਸ ਦੌਰਾਨ ਉਹ ਕਾਫ਼ੀ ਜ਼ਿਆਦਾ ਡਰਿਆ ਹੋਇਆ ਦਿਖਾਈ ਦੇ ਰਿਹਾ ਹੈ।ਕਾਫ਼ੀ ਸਮਾਂ ਉਹ ਆਲ ਮਟੋਲ ਕਰਦਾ

ਰਹਿੰਦਾ ਹੈ ਅਤੇ ਡਾਕਟਰ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਦਾ ਹੈ।ਪਰ ਜਦੋਂ ਡਾਕਟਰ ਨੂੰ ਗੁੱਸਾ ਆ ਜਾਂਦਾ ਹੈ ਤਾਂ ਡਾਕਟਰ ਉਸ ਨੂੰ ਕਹਿੰਦਾ ਹੈ ਕਿ ਜੇਕਰ ਉਸ ਨੇ ਟੀਕਾ ਨਾ ਲਗਵਾਇਆ ਤਾਂ ਉਹ ਦੋ ਟੀਕੇ ਹੋਰ ਗੱਡ ਦੇਵੇਗਾ।ਜਿਸ ਤੋਂ ਬਾਅਦ ਬੱਚਾ ਆਪਣਾ ਫ਼ੈਸਲਾ ਬਦਲ ਲੈਂਦਾ ਹੈ ਅਤੇ ਟੀਕਾ ਲਗਵਾਉਣ ਦੇ ਲਈ ਤਿਆਰ ਹੋ ਜਾਂਦਾ ਹੈ।ਬਾਅਦ ਵਿਚ ਜਿਸ ਤਰੀਕੇ ਦੀਆਂ ਹਰਕਤਾਂ ਬੱਚਾ ਕਰਦਾ ਹੈ ਉਸ ਨੂੰ ਵੇਖ ਕੇ ਕਿਸੇ ਨੂੰ ਵੀ ਹਾਸਾ ਆ ਜਾਵੇ।ਇਸ ਬੱਚੇ ਵੱਲੋਂ ਅਜੀਬੋ ਗਰੀਬ ਆਵਾਜ਼ਾਂ ਕੱਢੀਆਂ ਜਾ ਰਹੀਆਂ ਹਨ।ਜਿਸ ਨੂੰ ਵੇਖ ਕੇ ਡਾ ਰਵੀ ਲੋਟਪੋਟ ਹੋ ਜਾਂਦਾ ਹੈ ਅਤੇ ਇਸ ਬੱਚੇ ਦੀ ਮਾਂ

ਵੀ ਹੱਸ ਹੱਸ ਕੇ ਦੂਹਰੇ ਹੋ ਜਾਂਦੀ ਹੈ।ਪਰ ਬੱਚਾ ਬਹੁਤ ਹੀ ਜ਼ਿਆਦਾ ਗੰਭੀਰ ਹੋ ਕੇ ਆਪਣੀਆਂ ਗੱਲਾਂ ਦੁਹਰਾ ਰਿਹਾ ਹੈ।ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਵੇਖਿਆ ਜਾ ਚੁੱਕਿਆ ਹੈ ਜੋ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ ਜ਼ਿਆਦਾਤਰ ਲੋਕ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਖ਼ੁਸ਼ ਹੋ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਉਨ੍ਹਾਂ ਨੇ ਇਹ ਵੀਡੀਓ ਦੇਖੀ ਹੈ ਤਾਂ ਉਨ੍ਹਾਂ ਦਾ ਹਾਸਾ ਨਹੀਂ ਰੁਕ ਰਿਹਾ।ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *