ਅੱਜਕੱਲ੍ਹ ਸਾਡੇ ਸਮਾਜ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਉਦਾਹਰਨਾਂ ਮਿਲਦੀਆਂ ਹਨ ਜੋ ਦੂਸਰਿਆਂ ਲਈ ਵੀ ਪ੍ਰੇਰਨਾ ਬਣ ਜਾਂਦੀਆਂ ਹਨ।ਇਸੇ ਤਰ੍ਹਾਂ ਦੀ ਇਕ ਉਦਾਹਰਣ ਸਾਹਮਣੇ ਆ ਰਹੀ ਹੈ ਜਿੱਥੇ ਇਕ ਔਰਤ ਵੱਲੋਂ ਜਿਮ ਜੁਆਇਨ ਕੀਤੀ ਗਈ ਹੈ।ਭਾਵੇਂ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ ਪਰ ਪੰਜਾਬ ਜਾਂ ਫਿਰ ਪਿੰਡਾਂ ਦੇ ਵਿਚ ਅਜਿਹਾ ਕੰਮ ਹੋਣਾ ਥੋੜ੍ਹਾ ਅਜੀਬ ਲੱਗਦਾ ਹੈ।ਖ਼ਾਸਕਰ ਔਰਤਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਕਿਉਂਕਿ ਕਈ ਲੋਕ ਟਿੱਚਰਾਂ ਵੀ ਕਰਦੇ ਹਨ,ਇਸ ਤੋਂ ਇਲਾਵਾ ਪਿੱਛੇ ਖਿੱਚਣ ਦੀ ਕੋਸ਼ਿਸ਼ ਵੀ ਕਰਦੇ ਹਨ।ਪਰ ਜਿਨ੍ਹਾਂ ਦੇ ਹੌਸਲੇ
ਬੁਲੰਦ ਹੁੰਦੇ ਹਨ ਉਹ ਦੂਸਰਿਆਂ ਦੀਆਂ ਗੱਲਾਂ ਉੱਤੇ ਧਿਆਨ ਨਹੀਂ ਦਿੰਦੇ ਅਤੇ ਆਪਣੇ ਸਰੀਰ ਨੂੰ ਵਧੀਆ ਬਣਾਉਣ ਦੇ ਲਈ ਉਹ ਮਿਹਨਤ ਕਰਦੇ ਰਹਿੰਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਇਕ ਔਰਤ ਵੱਲੋਂ ਜਿਮ ਜੁਆਇਨ ਕੀਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਕਸਰਤ ਕਰਕੇ ਆਪਣਾ ਵੀਹ ਕਿਲੋ ਭਾਰ ਘਟਾ ਲਿਆ ਗਿਆ ਹੈ। ਅਜੇ ਵੀ ਉਨ੍ਹਾਂ ਦਾ ਭਾਰ ਸੰਤੁਲਨ ਵਿੱਚ ਨਹੀਂ ਹੋਇਆ ਹੈ।ਪਰ ਉਨ੍ਹਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਉਹ ਆਪਣੇ ਆਪ ਨੂੰ ਬਿਲਕੁਲ ਫਿੱਟ ਕਰ ਲੈਣ ਤੇ ਉਨ੍ਹਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਜਦੋਂ ਤੋਂ ਇਨ੍ਹਾਂ ਨੇ ਇਹ ਜਿੰਮ ਜੁਆਇਨ ਕੀਤੀ ਹੈ।ਉਸ ਤੋਂ ਬਾਅਦ ਇਨ੍ਹਾਂ ਦੀ ਸਿਹਤ ਦੇ ਵਿਚ ਕਾਫੀ ਜ਼ਿਆਦਾ ਫਰਕ ਆਇਆ ਹੈ ਭਾਵ ਇਨ੍ਹਾਂ ਦੇ ਬਹੁਤ ਸਾਰੇ ਰੋਗ ਦੂਰ ਹੋ ਗਏ ਹਨ ਇਨ੍ਹਾਂ ਦਾ
ਕਹਿਣਾ ਹੈ ਕਿ ਸਰੀਰ ਵਿਚ ਕੋਲੈਸਟਰੌਲ ਦੀ ਮਾਤਰਾ ਘਟੀ ਹੈ।ਇਸ ਤੋਂ ਇਲਾਵਾ ਥਾਈਰਾਈਡ ਦੀ ਸਮੱਸਿਆ ਤੋਂ ਵੀ ਰਾਹਤ ਮਿਲੀ ਹੈ।ਇਨ੍ਹਾਂ ਦਾ ਕਹਿਣਾ ਹੈ ਕਿ ਇਹ ਜਲਦੀ ਹੀ ਆਪਣੇ ਆਪ ਨੂੰ ਬਿਲਕੁਲ ਸਵੱਛ ਕਰ ਲੈਣਗੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਿਸ ਤਰੀਕੇ ਨਾਲ ਇਨ੍ਹਾਂ ਨੇ ਹਿੰਮਤ ਕੀਤੀ ਅਤੇ ਆਪਣੇ ਆਪ ਨੂੰ ਤੰਦਰੁਸਤ ਬਣਾਉਣ ਦੇ ਲਈ ਮਿਹਨਤ ਕਰ ਰਹੇ ਹਨ।