ਸਿੱਧੂ ਮੂਸੇਵਾਲੇ ਦੀ ਫ਼ਿਲਮ ਤੋਂ ਬਾਅਦ ਸਿੱਧੂ ਮੂਸੇਵਾਲੇ ਦੀ ਆਈ ਪਹਿਲੀ ਇੰਟਰਵਿਊ

ਸਿੱਧੂ ਮੂਸੇ ਵਾਲਾ ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਮਸ਼ਹੂਰ ਕਲਾਕਾਰ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਲੋਕਾਂ ਨੇ ਉਨ੍ਹਾਂ ਦੇ ਕੰਮ ਨੂੰ ਬਹੁਤ ਪਿਆਰ ਦਿੱਤਾ ਹੈ।ਦੇਸ਼ਾਂ ਵਿਦੇਸ਼ਾਂ ਦੇ ਵਿਚ ਵੀਹ ਲੋਕ ਉਨ੍ਹਾਂ ਨੂੰ ਪਸੰਦ ਕਰਦੇ ਹਨ।ਦੱਸ ਦਈਏ ਕਿ ਹੁਣ ਸਿੱਧੂ ਮੂਸੇਵਾਲੇ ਦੀ ਇੱਕ ਫ਼ਿਲਮ ਰਿਲੀਜ਼ ਹੋਣੀ ਹੈ।ਇਸ ਫ਼ਿਲਮ ਦਾ ਨਾਂ ਮੂਸਾ ਜੱਟ ਹੈ ਭਾਵੇਂ ਕਿ ਇਸ ਫ਼ਿਲਮ ਨੂੰ ਇੱਕ ਅਕਤੂਬਰ ਨੂੰ ਰਿਲੀਜ਼ ਕੀਤਾ ਜਾਣਾ ਸੀ।ਪਰ ਭਾਰਤੀ ਸੈਂਸਰ ਬੋਰਡ ਨੇ ਇਸ ਨੂੰ ਆਗਿਆ ਨਹੀਂ ਦਿੱਤੀ। ਜਾਣਕਾਰੀ ਮੁਤਾਬਕ ਇਸ ਉਤੇ ਬੈਨ ਲਗਾਇਆ ਗਿਆ।ਉਸ ਤੋਂ ਬਾਅਦ ਕਾਫੀ

ਜ਼ਿਆਦਾ ਵਿਵਾਦ ਵੀ ਹੋ ਰਿਹਾ ਹੈ।ਪਰ ਉਮੀਦ ਹੈ ਕਿ ਜਲਦੀ ਹੀ ਇਹ ਫਿਲਮ ਰਿਲੀਜ਼ ਹੋਵੇਗੀ।ਇਸ ਫ਼ਿਲਮ ਸਬੰਧੀ ਸਿੱਧੂ ਮੂਸੇ ਵਾਲੇ ਨੇ ਜਦੋਂ ਇੰਟਰਵਿਊ ਦਿੱਤੀ ਤਾਂ ਉਨ੍ਹਾਂ ਨੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਸਾਂਝੀਆਂ ਕੀਤੀਆਂ,ਜਿਸਦਾ ਦਾ ਤਜਰਬਾ ਉਨ੍ਹਾਂ ਨੇ ਇਸ ਫ਼ਿਲਮ ਨੂੰ ਬਣਾਉਣ ਦੌਰਾਨ ਕੀਤਾ।ਉਨ੍ਹਾਂ ਦੱਸਿਆ ਕਿ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਸਾਰੇ ਹੀ ਲੋਕ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹਨ।ਭਾਵੇਂ ਸਾਰਿਆਂ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ। ਉਮੀਦ ਹੈ ਕਿ ਲੋਕਾਂ ਨੂੰ ਇਹ ਫ਼ਿਲਮ ਬਹੁਤ ਜ਼ਿਆਦਾ ਪਸੰਦ ਆਵੇਗੀ।ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਹੋਰ ਕਿਸੇ ਵੀ ਸਾਂਝੇ ਕੀਤੇ ਅਤੇ ਦੱਸਿਆ ਕਿ ਕਿਸ ਤਰੀਕੇ ਨਾਲ ਇਕ ਆਮ ਜਿਹੇ ਲੜਕੇ ਤੋਂ ਇੱਕ ਸੁਪਰ ਸਟਾਰ ਬਣ

ਗਏ।ਉਨ੍ਹਾਂ ਦੱਸਿਆ ਕਿ ਪੜ੍ਹਾਈ ਦੇ ਵਿੱਚ ਮੈਂ ਠੀਕ ਠਾਕ ਹੀ ਸੀ ਭਾਵ ਨਾ ਹੀ ਜ਼ਿਆਦਾ ਨਲਾਇਕ ਸੀ ਅਤੇ ਨਾ ਹੀ ਜ਼ਿਆਦਾ ਹੁਸ਼ਿਆਰ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਅੱਜ ਤੱਕ ਕੋਈ ਵੀ ਇੰਨਾ ਜ਼ਿਆਦਾ ਮਸ਼ਹੂਰ ਨਹੀਂ ਹੋਇਆ ਸੀ,ਜਿਸ ਕਾਰਨ ਇਨ੍ਹਾਂ ਦੀ ਇਲਾਕੇ ਦੇ ਲੋਕ ਵੀ ਇਨ੍ਹਾਂ ਦਾ ਸਾਥ ਦਿੰਦੇ ਹਨ ਤਾਂ ਜੋ ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਹੋਰ ਨੌਜਵਾਨਾਂ ਦੀ ਅੱਗੇ ਵਧਣ।

Leave a Reply

Your email address will not be published. Required fields are marked *