ਅੰਮ੍ਰਿਤਸਰ ਦੇ ਮਹਿੰਦਰਾ ਕਾਲੋਨੀ ਦੇ ਇਲਾਕੇ ਵਿੱਚ ਉਸ ਸਮੇਂ ਰੋਲਾ ਪੈ ਗਿਆ, ਜਦੋਂ ਇੱਕ ਪਰਿਵਾਰ ਦੇ ਘਰ ਦਾ ਮਾਹੌਲ ਮਹਾਭਾਰਤ ਦੇ ਮੈਦਾਨ ਵਰਗਾ ਬਣ ਗਿਆ। ਘਰ ’ਚ ਰਹਿ ਰਹੇ ਭੈਣ ਅਤੇ ਭਰਾ ਦੀ ਕਿਸੇ ਗੱਲ ਦੀ ਰੰਜ਼ਿਸ਼ ਨੂੰ ਲੈ ਕੇ ਆਪਸ ’ਚ ਜ਼ਬਰਦਸਤ ਲ ੜਾ ਈ ਹੋ ਗਈ। ਦੋਵਾਂ ਦੀ ਲੜਾਈ ਇਨ੍ਹੀ ਜ਼ਿਆਦਾ ਵੱਧ ਗਈ ਕਿ ਭਰਾ ਨੇ ਆਪਣੀ ਹੀ ਭੈਣ ਦੀ ਬੁਰੀ ਤਰ੍ਹਾਂ ਨਾਲ ਕੁੱ ਟ ਮਾ ਰ ਕਰਦੇ ਹੋਏ ਉਸ ’ਤੇ ਸਰੀਰਕ ਤਸ਼ੱਦਦ ਤੱਕ ਕਰ ਦਿੱਤੇ। ਇਸ ਦੌਰਾਨ ਆਲੇ-ਦੁਆਲੇ ਦੇ ਲੋਕ ਵੱਡੀ ਗਿਣਤੀ ’ਚ ਇਕੱਠੇ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ ਲੜਾਈ ਦੌਰਾਨ ਜਦੋਂ ਭਰਾ ਵਲੋਂ ਆਪਣੀ ਭੈਣ ’ਤੇ ਸਰੀਰਕ ਤਸ਼ੱਦਦ ਕੀਤੇ ਜਾ ਰਹੇ ਸਨ ਤਾਂ ਸਾਬਕਾ ਭਾਜਪਾ ਕੌਂਸਲਰ ਮੀਨੂੰ ਸਹਿਗਲ ਕੁੜੀ ਨੂੰ ਬਚਾਉਣ ਲਈ ਆ ਗਈ। ਸਾਬਕਾ ਭਾਜਪਾ ਕੌਂਸਲਰ ਨੇ ਕੁੜੀ ਦੇ ਭਰਾ ਦੀ ਕੁੱ ਟ ਮਾ ਰ ਕੀਤੀ, ਜਿਸ ਦੀ ਸਾਰੀ ਘਟਨਾ ਉਥੇ ਲੱਗੇ ਕੈਮਰੇ ’ਚ ਕੈਦ ਹੋ ਗਈ। ਇਸ ਸਬੰਧ ’ਚ ਜਦੋਂ ਪੀੜਤ ਕੁੜੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਹ ਉਸ ਦੇ ਤਾਏ ਦਾ ਮੁੰਡਾ ਹੈ।
ਉਹ ਉਨ੍ਹਾਂ ਦੇ ਘਰ ਉਪਰ ਵਾਲੀ ਮੰਜ਼ਿਲ ’ਤੇ ਰਹਿੰਦਾ ਹੈ ਅਤੇ ਆਪ ਹੇਠਲੇ ਹਿੱਸੇ ’ਚ ਰਹਿੰਦੀ ਹੈ। ਉਹ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਉਸ ਨੂੰ ਤੰਗ-ਪਰੇਸ਼ਾਨ ਕਰਦਾ ਰਹਿੰਦਾ ਹੈ।ਪੀੜਤ ਨੇ ਕਿਹਾ ਕਿ ਉਹ ਵਾਰ-ਵਾਰ ਮੇਰੇ ਨਾਲ ਲੜਾਈ ਕਰਕੇ ਸਰੀਰਕ ਤਸ਼ੱਦਦ ਕਰਦਾ ਹੈ। ਪੀੜਤ ਨੇ ਦੱਸਿਆ ਕਿ ਉਸ ਕੋਲ ਬਹੁਤ ਵੀਡੀਓ ਹਨ, ਜਿਸ ’ਚ ਸਾਫ ਵਿਖਾਈ ਦੇ ਰਿਹਾ ਹੈ ਉਹ ਮੈਨੂੰ ਜ਼ਮੀਨ ’ਤੇ ਲੰਮੇ ਪਾ ਕੇ ਮੇਰੀ ਕੁੱ ਟ ਮਾ ਰ ਕਰਦਾ ਹੈ ਅਤੇ ਸਰੀਰ ’ਤੇ ਹੱਥ ਲਗਾਉਂਦਾ ਹੈ।
ਪੀੜਤ ਨੇ ਕਿਹਾ ਕਿ ਉਸ ਨੇ ਉਸ ਖ਼ਿਲਾਫ਼ ਸ਼ਿਕਾਇਤ ਵੀ ਦਰਜ ਕਰਵਾਈ ਹੋਈ ਹੈ। ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ। ਪੀੜਤ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਸ ਨੇ ਜਦੋਂ ਉਸ ਦੀ ਕੁੱਟਮਾਰ ਕੀਤੀ ਸੀ ਤਾਂ ਉਸ ਦੇ ਹੱਥ ਦੀਆਂ 2 ਉੱਗਲਾਂ ਦੀਆਂ ਹੱਡੀਆਂ ਟੁੱਟ ਗਈਆਂ ਸਨ। ਉਸ ਦੀ ਹਰ ਵਾਰ ਮਦਦ ਸਾਬਕਾ ਭਾਜਪਾ ਕੌਂਸਲਰ ਵਲੋਂ ਕੀਤੀ ਜਾਂਦੀ ਹੈ, ਜੋ ਉਸ ਨੂੰ ਬਚਾਉਣ ਦਾ ਕੰਮ ਕਰਦੀ ਹੈ।
ਆਪਣੀ ਹੀ ਭਰਾ ਨੇ ਭੈਣ ਨਾਲ ਕੀਤੀ ਅਜਿਹੀ ਸ਼ਰਮਨਾਕ ਹਰਕਤ
