ਕੁਝ ਲੋਕਾਂ ਦਾ ਕੰਮ ਹੀਂ ਠੱਗੀਆਂ ਮਾਰ ਕੇ ਆਪਣਾ ਗੁਜ਼ਾਰਾ ਕਰਨਾ ਹੁੰਦਾ ਹੈ। ਉਹ ਲੋਕ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਠੱਗੀ ਕਰਨ ਲੱਗੇ ਇਹ ਵੀ ਨਹੀਂ ਦੇਖਦੇ ਕਿ ਉਹ ਕਿਸ ਨਾਲ ਠੱਗੀ ਕਰ ਰਹੇ ਹਨ। ਪਤਾ ਨਹੀਂ ਇਨ੍ਹਾਂ ਦਾ ਜ਼ਮੀਰ ਕਿਸ ਤਰੀਕੇ ਨਾਲ ਇਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੰਦਾ ਹੈ। ਅਜਿਹਾ ਹੀ ਇਕ ਮਾਮਲਾ ਫਿਰੋਜ਼ਪੁਰ ਤੋਂ ਉਸ ਸਾਹਮਣੇ ਆਇਆ ਹੈ। ਜਿੱਥੇ ਕਿ ਕਿਸੇ ਠੱਗ ਵਿਅਕਤੀ ਵੱਲੋਂ ਇੱਕ ਅਨਾਥ ਅਤੇ ਗਰੀਬ ਬੱਚੇ ਦੇ ਇਲਾਜ਼ ਲਈ ਲੋਕਾਂ ਦੀ ਮਦਦ ਦੁਆਰਾ ਇਕਠੇ ਹੋਏ ਰੁਪਏ ਵੀ ਠੱਗ ਲਏ ਗਏ।
ਅਜਿਹੇ ਲੋਕ ਗਰੀਬ ਪਰਿਵਾਰਾਂ ਨੂੰ ਵੀ ਨਹੀਂ ਬਖਸ਼ਦੇ। ਗੁਰਚਰਨ ਸਿੰਘ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਗਰੀਬ ਤੇ ਅਨਾਥ ਲੜਕਾ ਜਿਸਨੂੰ ਗੁਰਦਿਆਂ ਦੀ ਬੀਮਾਰੀ ਹੈ। ਪੀੜਤ ਲੜਕੇ ਦੀ ਮਦਦ ਲਈ ਉਨ੍ਹਾਂ ਵੱਲੋਂ ਖਬਰ ਲਗਵਾਈ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਖਾਤੇ ਵਿੱਚ 35 ਤੋਂ 40 ਹਜ਼ਾਰ ਰੁਪਏ ਆਏ ਸਨ। ਕਿਸੇ ਵਿਅਕਤੀ ਵੱਲੋਂ ਜੋ ਕਿ ਹਿੰਦੀ ਬੋਲ ਰਿਹਾ ਸੀ ਕਿ ਉਹ ਉਨ੍ਹਾਂ ਦੀ ਮਦਦ ਕਰਨਾ ਚਾਹੁੰਦਾ ਹੈ। ਉਸ ਵੱਲੋਂ ਖਾਤੇ ਵਿੱਚ ਇੱਕ ਰੁਪਿਆ ਪਾਇਆ ਗਿਆ ਤੇ ਉਨ੍ਹਾਂ ਨੂੰ ਕਲਿੱਕ ਕਰਨ ਨੂੰ ਕਿਹਾ ਗਿਆ।
ਜਦੋਂ ਲੜਕੇ ਨੇ ਕਲਿੱਕ ਕੀਤਾ ਤਾਂ ਉਨ੍ਹਾਂ ਦੇ ਖਾਤੇ ਵਿੱਚੋਂ 40 ਹਜਾਰ ਰੁਪਏ ਕੱਢ ਲਏ ਗਏ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਵੱਲੋਂ ਕਿਹਾ ਗਿਆ ਕਿ ਉਹ ਜਲਦ ਹੀ ਕਾਰਵਾਈ ਕਰਨਗੇ। ਗੁਰਚਰਨ ਸਿੰਘ ਦਾ ਕਹਿਣਾ ਹੈ ਬੱਚਿਆ ਦੇ 40 ਹਜਾਰ ਰੁਪਏ ਵਾਪਿਸ ਕਰਵਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਵੇ। ਇਕ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚਿਆਂ ਦੀ ਮਦਦ ਲਈ ਪਿੰਡ ਵਾਸੀਆਂ ਵਲੋਂ ਬੱਚੇ ਦੀ ਖਬਰ ਲਗਾਈ ਗਈ ਸੀ। ਜਿਸ ਕਰਕੇ ਬੱਚਿਆਂ ਦੇ ਖਾਤੇ ਵਿੱਚ 40 ਹਜ਼ਾਰ ਰੁਪਏ ਇਕੱਠੇ ਹੋਏ ਸਨ।
ਜਦੋਂ ਉਹ ਬੱਚੇ ਦਾ ਇਲਾਜ ਕਰਵਾਉਣ ਲਈ ਗਏ ਸੀ। ਇੱਕ ਵਿਅਕਤੀ ਹਿੰਦੀ ਬੋਲਦਾ ਸੀ। ਉਸ ਵੱਲੋਂ ਖਾਤੇ ਵਿਚ ਪੈਸੇ ਪੁਆਉਣ ਦਾ ਲਾਲਚ ਦਿੱਤਾ ਗਿਆ। ਉਸ ਵੱਲੋਂ ਨੰਬਰ ਲੈ ਕੇ ਖਾਤੇ ਵਿੱਚ ਇੱਕ ਰੁਪਿਆ ਪਾ ਦਿੱਤਾ ਗਿਆ ਅਤੇ ਕਲਿੱਕ ਕਰਨ ਲਈ ਕਿਹਾ ਗਿਆ, ਨਾਲ ਹੀ ਉਸ ਦਾ ਕਹਿਣਾ ਸੀ ਕਿ ਉਹ ਬੱਚੇ ਦੇ ਇਲਾਜ ਲਈ ਸਹਾਇਤਾ ਕਰ ਰਿਹਾ ਹੈ। ਉਸ ਵਿਅਕਤੀ ਵੱਲੋਂ ਸਹਾਇਤਾ ਤਾਂ ਕੀਤੀ ਨਹੀਂ ਗਈ ਸਗੋਂ ਉਹਨਾਂ ਦੇ ਖਾਤੇ ਵਿੱਚੋਂ ਜੋ 40 ਹਜ਼ਾਰ ਰੁਪਏ ਸਨ, ਉਹ ਵੀ ਕੱਢਾ ਲਏ ਗਏ।
ਔਰਤ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਸੀ। ਪੁਲਿਸ ਵੱਲੋਂ ਕਿਹਾ ਗਿਆ ਸੀ ਕਿ ਉਹ ਰਲ ਮਿਲ ਕੇ ਇਨ੍ਹਾਂ ਅਨਾਥ ਬੱਚਿਆਂ ਦੀ ਮਦਦ ਕਰਾਂਗੇ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਪੀੜਤ ਲੜਕੇ ਦਾ ਭਰਾ ਕਰਨ ਵਾਸੀ ਚੁਹੜੀਆਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਮਾਂ-ਪਿਓ ਨਹੀਂ ਹਨ। ਜਿਸ ਕਰਕੇ ਉਹ ਮਜ਼ਦੂਰੀ ਕਰਕੇ ਆਪਣੇ 3 ਭਰਾਵਾਂ ਨੂੰ ਪਾਲ ਰਿਹਾ ਹੈ। ਉਸ ਦਾ ਇਕ ਭਰਾ ਜਿਸ ਨੂੰ ਗੁਰਦਿਆਂ ਦੀ ਬਿਮਾਰੀਆਂ ਹੈ।
ਉਸ ਦੇ ਇਲਾਜ ਲਈ 40 ਹਜ਼ਾਰ ਰੁਪਏ ਇਕੱਠੇ ਹੋਏ ਸਨ। ਕਿਸੇ ਠੱਗ ਵਿਅਕਤੀ ਵੱਲੋਂ ਮੱਦਦ ਦਾ ਲਾਲਚ ਦੇ ਕੇ ਉਨ੍ਹਾਂ ਦੇ ਖਾਤੇ ਵਿੱਚੋਂ 40 ਹਜ਼ਾਰ ਰੁਪਏ ਕਢਵਾ ਲਏ ਗਏ। ਉਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪੁਲਿਸ ਨੂੰ ਦਰਖਾਸਤ ਵੀ ਦਿੱਤੀ ਗਈ ਸੀ ਪਰ ਅਜੇ ਤਕ ਕੋਈ ਹੱਲ ਨਹੀਂ ਹੋਇਆ। ਪੁਲੀਸ ਦੀ ਕੋਈ ਵੀ ਕਾਰਵਾਈ ਸਾਹਮਣੇ ਨਹੀਂ ਆਈ। ਉਸ ਵੱਲੋਂ ਮੱਦਦ ਲਈ ਗੁਹਾਰ ਲਗਾਈ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ