ਕਿਹਾ ਜਾਂਦਾ ਹੈ ਕਿ ਜਾਨ ਲੈਣ ਵਾਲਾ ਵੀ ਪਰਮਾਤਮਾ ਹੈ ਅਤੇ ਜਾਨ ਬਚਾਉਣ ਵਾਲਾ ਵੀ ਪਰਮਾਤਮਾ ਹੀ ਹੈ। ਕਈ ਵਾਰ ਇਨਸਾਨ ਅਜਿਹੀਆਂ ਮੁਸੀਬਤਾਂ ਵਿਚੋਂ ਵੀ ਬੱਚ ਆਉਂਦਾ ਹੈ। ਜਿਸ ਨੂੰ ਦੇਖ ਕੇ ਹਰ ਇੱਕ ਦੇ ਮੂੰਹੋਂ ਇਹੀ ਗੱਲ ਨਿਕਲਦੀ ਹੈ। ਕਿ ਕਿਸਮਤ ਚੰਗੀ ਸੀ, ਜਾਂ ਫਿਰ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ।। ਅਜਿਹਾ ਹੀ ਇੱਕ ਹਾਦਸਾ ਜਗਰਾਓ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਗੱਡੀ ਨੂੰ ਅੱਗ ਲੱਗ ਜਾਣ ਕਾਰਨ ਇੱਕ ਪਰਿਵਾਰ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਿਆ।
ਇਹ ਹਾਦਸਾ ਇਨਾ ਭਿਆਨਕ ਸੀ ਕੇ ਦੇਖਣ ਵਾਲੇ ਦੀ ਇਕ ਵਾਰ ਤਾਂ ਰੂਹ ਹੀ ਕੰਬ ਗਈ। ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਮੋਗੇ ਤੋਂ ਜਗਰਾਓਂ ਹਸਪਤਾਲ ਵਿਚ ਚਮੜੀ ਦੇ ਡਾਕਟਰ ਤੋਂ ਦਵਾਈ ਲੈਣ ਆਏ ਸਨ। ਹਸਪਤਾਲ ਵਿਚ ਹੀ ਉਹਨਾਂ ਨੂੰ 2 ਘੰਟੇ ਲੱਗ ਗਏ। ਜਦੋਂ ਉਹ ਵਾਪਸ ਆ ਰਹੇ ਸੀ ਤਾਂ ਉਨ੍ਹਾਂ ਨੂੰ ਗੱਡੀ ਵਿੱਚ ਥੋੜ੍ਹੀ ਸਮੱਸਿਆ ਮਹਿਸੂਸ ਹੋਈ। ਉਨ੍ਹਾਂ ਨੇ ਗੱਡੀ ਨੂੰ ਇੱਕ ਪਾਸੇ ਲਗਾ ਕੇ ਖੜਾ ਦਿੱਤਾ। ਉਨ੍ਹਾਂ ਵਲੋਂ ਗੱਡੀ ਦੀ ਤਾਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਪਰ ਤਾਰ ਨਹੀਂ ਖੁੱਲੀ ਹੈ।
ਜਿਸ ਕਾਰਨ ਤਾਰ ਨੂੰ ਅੱਗ ਲੱਗ ਗਈ। ਅੱਗ ਬਝਾਉ ਸਲੰਡਰ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਅੱਗ ਉੱਤੇ 15-20 ਮਿੰਟ ਲਈ ਕਾਬੂ ਪਾਇਆ ਗਿਆ। ਮੌਜੂਦਾ ਦੁਕਾਨਦਾਰਾਂ ਵੱਲੋਂ ਵੀ ਅੱਗ ਬੁਝਾਉਣ ਵਿੱਚ ਮਦਦ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਫਾਇਰ ਬ੍ਰਿਗੇਡ ਨੂੰ ਵੀ ਟਰੈਫਿਕ ਜਾਮ ਹੋਣ ਕਾਰਨ ਇੱਕ ਘੰਟੇ ਦਾ ਸਮਾਂ ਲੱਗ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਗੱਡੀ ਦੀ ਬੈਟਰੀ ਬਲਾਸਟ ਹੋ ਜਾਂਦੀ ਤਾਂ ਨਾਲ ਲਗਦੀ ਏਜੰਸੀ ਦਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਹਾਦਸੇ ਦੌਰਾਨ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚ ਗਿਆ।ਮੌਜੂਦਾ ਦੁਕਾਨਦਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਚਾਨਕ ਇੱਕ ਗੱਡੀ ਆ ਕੇ ਰੁਕ ਗਈ ਜਿਸ ਦੇ ਥੱਲੇ ਅੱਗ ਲੱਗੀ ਹੋਈ ਸੀ। ਉਨ੍ਹਾਂ ਵੱਲੋਂ ਭੱਜ ਕੇ ਗੱਡੀ ਵਿੱਚ ਬੈਠੇ ਪਰਿਵਾਰ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਦਾ ਸਮਾਨ ਵੀ ਬਾਹਰ ਕੱਢ ਲਿਆ ਗਿਆ। ਉਨ੍ਹਾਂ ਵੱਲੋਂ ਅੱਗ ਬਝਾਊ ਸਲੰਡਰ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਇੱਕ ਦਮ ਬਹੁਤ ਜ਼ਿਆਦਾ ਵਧ ਗਈ।
ਜਿਸ ਕਾਰਨ ਅੱਗ ਉੱਤੇ ਕਾਬੂ ਕਰਨਾ ਬਹੁਤ ਔਖਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਫਾਇਰ ਬ੍ਰਿਗੇਡ ਨੂੰ ਵੀ ਟਰੈਫਿਕ ਜਾਮ ਹੋਣ ਕਾਰਨ ਬਹੁਤ ਸਮਾਂ ਲੱਗ ਗਿਆ ਅਤੇ ਪੁਲਿਸ ਵੀ ਘਟਨਾ ਸਥਾਨ ਉੱਤੇ ਨਹੀਂ ਪਹੁੰਚੀ। ਪਰ ਇਸ ਹਾਦਸੇ ਵਿਚ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਮਾਮਲੇ ਵਿਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਤਾਂ ਸਮਾਂ ਆਉਣ ਤੇ ਹੀ ਪਤਾ ਲੱਗੇਗਾ। ਪੂਰੀ ਜਾਣਕਾਰੀ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ