ਇਸ ਬੱਚੇ ਦੇ ਚਾਰੇ ਪਾਸੇ ਹੋ ਰਹੇ ਨੇ ਚਰਚੇ,ਵਜ੍ਹਾ ਜਾਣ ਕੇ ਹੋਵੋਗੇ ਹੈਰਾਨ

ਅਕਸਰ ਹੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ,ਜਿਥੇ ਕੁਝ ਬੱਚੇ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਸਰੀਰਕ ਵਿਕਾਸ ਨਹੀਂ ਹੋ ਪਾਉਂਦਾ। ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆ ਰਿਹਾ ਹੈ,ਜਿੱਥੇ ਤੇਈ ਸਾਲਾਂ ਦੇ ਇਕ ਬੱਚੇ ਦਾ ਸਰੀਰਕ ਵਿਕਾਸ ਨਹੀਂ ਹੋ ਸਕਿਆ ਜਿਸ ਕਾਰਨ ਉਹ ਸਿਰਫ ਤੇਈ ਇੰਚ ਦਾ ਹੈ।ਦਸਿਆ ਜਾ ਰਿਹਾ ਹੈ ਕਿ ਇਸ ਬੱਚੇ ਦਾ ਜਨਮ ਆਮ ਬੱਚਿਆਂ ਦੀ ਤਰ੍ਹਾਂ ਹੀ ਹੋਇਆ ਸੀ, ਪਰ ਜਦੋਂ ਇਹ ਬੱਚਾ ਵਧ ਫੁੱਲ ਨਹੀਂ ਰਿਹਾ ਸੀ ਤਾਂ

ਇਸ ਨੂੰ ਡਾਕਟਰਾਂ ਨੂੰ ਦਿਖਾਇਆ ਗਿਆ।ਉਸ ਸਮੇਂ ਇਸ ਦੇ ਪਰਿਵਾਰਕ ਮੈਬਰਾਂ ਨੂੰ ਪਤਾ ਚੱਲਿਆ ਕਿ ਹੁਣ ਇਹ ਬੱਚਾ ਨਹੀਂ ਵਧੇਗਾ। ਪਰ ਫਿਰ ਵੀ ਪਰਿਵਾਰਕ ਮੈਂਬਰਾਂ ਨੂੰ ਉਮੀਦ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜੇਕਰ ਉਨ੍ਹਾਂ ਦਾ ਬੱਚਾ ਵੱਡਾ ਹੋਣ ਲੱਗ ਜਾਵੇ ਤਾਂ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇ। ਕਰੀਬ ਦਸ ਸਾਲ ਉਨ੍ਹਾਂ ਵੱਲੋਂ ਇਸ ਬੱਚੇ ਨੂੰ ਦਵਾਈਆਂ ਖਵਾਈਆਂ ਗਈਆਂ,ਪਰ ਕੋਈ ਅਸਰ ਦਿਖਾਈ ਨਹੀਂ ਦਿੱਤਾ।ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਇਹ ਸਬਰ ਕਰ ਲਿਆ

ਕਿ ਹੁਣ ਇਨ੍ਹਾਂ ਦਾ ਬੱਚਾ ਠੀਕ ਨਹੀਂ ਹੋ ਸਕਦਾ ਭਾਵ ਉਸ ਦਾ ਸਰੀਰਕ ਵਿਕਾਸ ਨਹੀਂ ਹੋਵੇਗਾ। ਜਾਣਕਾਰੀ ਮੁਤਾਬਕ ਇਹ ਬੱਚੇ ਦਾ ਨਾਮ ਬਾਬਾ ਮਨਪ੍ਰੀਤ ਸਿੰਘ ਰੱਖਿਆ ਗਿਆ ਹੈ।ਕਿਉਂਕਿ ਇਸ ਦੇ ਪਰਿਵਾਰਕ ਮੈਂਬਰ ਇਸ ਨੂੰ ਬਾਬਾ ਜੀ ਕਹਿ ਕੇ ਬੁਲਾਉਂਦੇ ਹਨ।ਉਨ੍ਹਾਂ ਦੀ ਮਾਨਤਾ ਹੈ ਕਿ ਇਹ ਕੋਈ ਸਾਧਾਰਨ ਬੱਚਾ ਨਹੀਂ ਹੈ ਬਲਕਿ ਇਸ ਨੂੰ ਦੇਵਤਿਆਂ ਨੇ ਇਨ੍ਹਾਂ ਦੇ ਕੋਲ ਭੇਜਿਆ ਹੈ।ਦੱਸਿਆ ਜਾ ਰਿਹਾ ਹੈ ਕਿ ਇਸ ਬੱਚੇ ਦੀ ਕਾਫੀ ਜ਼ਿਆਦਾ ਮਾਨਤਾ ਹੋ ਰਹੀ ਹੈ।ਬਹੁਤ ਸਾਰੇ ਲੋਕ ਇਸ ਬੱਚੇ ਕੋਲੋਂ ਆਸ਼ੀਰਵਾਦ ਲੈਣ

ਵਾਸਤੇ ਆਉਂਦੇ ਹਨ ਤਾਂ ਜੋ ਉਨ੍ਹਾਂ ਦੇ ਕੰਮ ਸੁਧਰ ਸਕਣ।ਜਾਣਕਾਰੀ ਮੁਤਾਬਕ ਇਸ ਬੱਚੇ ਦੇ ਆਸ਼ੀਰਵਾਦ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਕੰਮ ਬਣ ਰਹੇ ਹਨ,ਜਿਸ ਕਾਰਨ ਵੱਡੀ ਗਿਣਤੀ ਦੇ ਵਿੱਚ ਲੋਕ ਇਨ੍ਹਾਂ ਦੇ ਘਰ ਆਉਂਦੇ ਹਨ ਅਤੇ ਇਸ ਬੱਚੇ ਕੋਲੋਂ ਆਸ਼ੀਰਵਾਦ ਲੈ ਕੇ ਜਾਂਦੇ ਹਨ।ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਬਹੁਤ ਸਾਰੇ ਅਜਿਹੇ ਕਿੱਸੇ ਸੁਣਾਏ ਜਾ ਰਹੇ ਹਨ ਕਿ ਜਦੋਂ ਇਸ ਬੱਚੇ ਨੇ ਕੁਝ ਲੋਕਾਂ ਨੂੰ ਆਸ਼ੀਰਵਾਦ ਦਿੱਤਾ ਤਾਂ ਉਸ ਤੋਂ ਬਾਅਦ ਉਨ੍ਹਾਂ ਦਾ ਕੰਮ ਬਣਿਆ।

ਇਸ ਮਾਮਲੇ ਸਬੰਧੀ ਲੋਕਾਂ ਵੱਲੋਂ ਵੱਖੋ ਵੱਖਰੇ ਵਿਚਾਰ ਪੇਸ਼ ਕੀਤੇ ਜਾ ਰਹੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਇਸ ਬੱਚੇ ਦਾ ਵਿਕਾਸ ਨਹੀਂ ਹੋਇਆ।ਉਸ ਹਿਸਾਬ ਦੇ ਨਾਲ ਪਰਿਵਾਰਕ ਮੈਂਬਰਾਂ ਦੀ ਮੱਦਦ ਹੋਣੀ ਚਾਹੀਦੀ ਹੈ।ਪਰ ਜਿਸ ਹਿਸਾਬ ਨਾਲ ਇਹ ਲੋਕ ਕਹਿ ਰਹੇ ਹਨ ਕਿ ਇਸ ਬੱਚੇ ਵੱਲੋਂ ਚਮਤਕਾਰ ਕੀਤੇ ਜਾ ਰਹੇ ਹਨ।ਇਸ ਤਰ੍ਹਾਂ ਦੇ ਵਹਿਮਾਂ ਭਰਮਾਂ ਦੇ ਵਿੱਚ ਲੋਕਾਂ ਨੂੰ ਨਹੀਂ ਪੈਣਾ ਚਾਹੀਦਾ।

Leave a Reply

Your email address will not be published. Required fields are marked *