ਅੱਠਵੀਂ ਕਲਾਸ ਦੀ ਇੱਕ ਵਿਦਿਆਰਥਣ ਨੂੰ ਜਦੋਂ ਅਧਿਆਪਕ ਨੇ ਮੱਥੇ ਉੱਪਰ ਚੋਰ ਲਿਖ ਕੇ ਸਕੂਲ ਵਿੱਚ ਘੁਮਾਇਆ ਤਾਂ ਵਿਦਿਆਰਥਣ ਨੇ ਐਨੀ ਪ੍ਰੇਸ਼ਾਨ ਹੋ ਗਈ ਕਿ ਉਸਨੇ ਸਕੂਲ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਵਿਦਿਆਰਥਣ ਗੰਭੀਰ ਜ਼ਖ਼ਮੀ ਹਾਲਤ ਵਿੱਚ ਹੈ ਅਤੇ ਉਸ ਦੀ ਰੀੜ ਦੀ ਹੱਡੀ ਅਤੇ ਚੂਲੇ ਦਾ ਆਪਰੇਸ਼ਨ ਹੋਇਆ ਹੈ। ਇਹ ਘਟਨਾ ਲੁਧਿਆਣਾ ਦੇ ਲੁਹਾਰਾ ਰੋਡ ‘ਤੇ ਸਥਿਤ ਇੱਕ ਪ੍ਰਾਈਵੇਟ ਸਕੂਲ ਨਾਲ ਸੰਬੰਧਿਤ ਹੈ। ਵਿਦਿਆਰਥਣ ਗ਼ਰੀਬ ਪਰਿਵਾਰ ਨਾਲ ਸੰਬੰਧਿਤ ਹੋਣ ਕਰਕੇ ਮੈਨੇਜਮੈਂਟ ਕਮੇਟੀ ਨੇ ਮਾਮਲਾ ਦਬਾਉਣ ਦੀ ਮਨਸ਼ਾ ਨਾਲ ਇਹ ਕਹਿ ਕੇ ਕਿ “ਬੱਚੀ ਪੌੜੀਆਂ ਤੋਂ ਡਿੱਗ ਪਈ ਹੈ”, ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਪਰੰਤੂ ਕੁਝ ਦਿਨਾਂ ਬਾਅਦ ਹੀ
ਉਸਨੂੰ ਹਸਪਤਾਲ ਤੋਂ ਛੁੱਟੀ ਵੀ ਕਰਵਾ ਦਿੱਤੀ ਅਤੇ ਪਰਿਵਾਰ ਵਾਲਿਆਂ ਨੂੰ ਮੈਨੇਜਮੈਂਟ ਕਮੇਟੀ ਨੇ ਭਰੋਸਾ ਦਿੱਤਾ ਕਿ ਬੱਚੀ ਦਾ ਸਾਰਾ ਖਰਚ ਕੀਤਾ ਜਾਵੇਗਾ ਪਰ ਬਾਅਦ ਵਿੱਚ ਜਦੋਂ ਕਿਸੇ ਨੇ ਬੱਚੀ ਦੀ ਸਾਰ ਨਾ ਲਈ ਤਾਂ ਪਰਿਵਾਰ ਨੇ ਕੁਝ ਵਿਅਕਤੀਆਂ ਨਾਲ ਸੰਪਰਕ ਕੀਤਾ। ਜਿਸ ਤੋਂ ਬਾਅਦ ਲੋਕਾਂ ਨੇ ਪਰਿਵਾਰ ਨੂੰ ਲੈ ਕੇ ਸਕੂਲ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਅੱਠਵੀਂ ਜਮਾਤ ਦੀ ਟਾਪਰ ਇਸ ਵਿਦਿਆਰਥਣ ਦੀ ਮਾਂ ਅਨਾਰਾ ਦੇਵੀ ਨੇ ਦੱਸਿਆ ਕਿ ਉਸ ਦੀ ਬੇਟੀ ਨੂੰ ਨਾਲ ਪੜ੍ਹਦੀ ਇੱਕ ਹੋਰ ਵਿਦਿਆਰਥਣ ਨੇ ਆਪਣਾ ਨੋਟਿਸ ਪੂਰਾ ਕਰਨ ਲਈ ਕਿਹਾ ਸੀ।
ਉਹ ਨੋਟਿਸ ਪੂਰਾ ਕਰ ਹੀ ਰਹੀ ਸੀ ਇਸ ਦੌਰਾਨ ਛੁੱਟੀ ਹੋ ਗਈ ਅਤੇ ਉਹ ਨੋਟਿਸ ਪੂਰਾ ਕਰਨ ਲਈ ਕਾਪੀ ਘਰ ਲੈ ਆਈ, ਘਰ ਆ ਕੇ ਵੀ ਨੋਟਿਸ ਪੂਰਾ ਨਾ ਹੋਣ ਕਰਕੇ ਉਹ ਕਾਪੀ ਉਸਦੀ ਘਰ ਹੀ ਰਹਿ ਗਈ । ਜਦ ਦੂਜੇ ਦਿਨ ਅਧਿਆਪਕ ਨੇ ਉਸ ਵਿਦਿਆਰਥਣ ਨੂੰ ਨੋਟਿਸ ਪੂਰਾ ਨਾ ਕਰਨ ਸਬੰਧੀ ਪੁੱਛਿਆ ਤਾਂ ਵਿਦਿਆਰਥਣ ਨੇ ਉਸ ਦੀ ਬੇਟੀ ‘ਤੇ ਕਾਪੀ ਚੋਰੀ ਕਰਨ ਦਾ ਦੋਸ਼ ਲਗਾ ਦਿੱਤਾ ਅਤੇ ਪ੍ਰਿੰਸੀਪਲ ਨੂੰ ਵੀ ਚੋਰੀ ਦੀ ਸ਼ਿਕਾਇਤ ਕੀਤੀ । ਇਸ ਤੋਂ ਬਾਅਦ ਅਧਿਆਪਕ ਨੇ ਉਸ ਦੀ ਬੇਟੀ ਦੀ ਮੱਥੇ ਬਾਂਹ `ਤੇ ਚੋਰ ਸ਼ਬਦ ਲਿਖ ਕੇ
ਉਸ ਨੂੰ ਪੂਰੇ ਸਕੂਲ ਵਿੱਚ ਘੁਮਾਇਆ ਅਤੇ ਉਸ ਨੂੰ ਚੋਰ-ਚੋਰ ਕਿਹਾ ਜਾਣ ਲੱਗਿਆ ਜਿਸ ਤੋਂ ਬਾਅਦ ਉਸਦੀ ਬੇਟੀ ਨੇ ਮਾਨਸਿਕ ਤੌਰ ‘ਤੇ ਪਰੇਸ਼ਾਨ ਹੋ ਕੇ ਸਕੂਲ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਸਕੂਲ ਕਮੇਟੀ ਨੇ ਮਾਮਲੇ ਨੂੰ ਦਬਾਉਣ ਲਈ ਬੱਚੀ ਦੇ ਛਾਲ ਮਾਰਨ ਸਬੰਧੀ ਝੂਠ ਬੋਲਿਆ ਅਤੇ ਹਾਸਪਤਾਲ ਨੂੰ ਇਹ ਦੱਸਿਆ ਕਿ ਬੱਚੀ ਪੌੜੀ ਤੋਂ ਡਿੱਗੀ ਹੈ । ਜ਼ਖਮੀ ਵਿਦਿਆਰਥਣ ਦੀ ਮਾਤਾ ਅਨਾਰਾ ਦੇਵੀ ਨੇ ਕਿਹਾ ਕਿ ਸਕੂਲ ਦੇ ਨੇੜੇ ਰਹਿਣ ਵਾਲੇ ਲੋਕਾਂ ਨੇ ਉਸ ਦੀ ਬੇਟੀ ਨੂੰ ਛੱਤ ਤੋਂ ਛਾਲ ਮਾਰਦੇ ਦੇਖਿਆ ਹੈ। ਪੁਲਿਸ ਨੇ ਇਸ ਮਾਮਲੇ ‘ਚ ਮੁਕੱਦਮਾ ਦਰਜ ਕਰਕੇ ਅਗਲੇਰੀ ਪੜ੍ਹਤਾਲ ਸ਼ੁਰੂ ਕਰ ਦਿੱਤੀ ਹੈ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ