ਕਲਯੁਗੀ ਪੁੱਤਰ ਨੇ 90 ਸਾਲਾਂ ਬਾਪ ਨੂੰ ਘਰੋਂ ਕੱਢਿਆ,ਸੜਕ ‘ਤੇ ਵੇਚ ਰਿਹਾ ਫੁਲਵੜੀਆਂ

Latest Update

ਕਈ ਵਾਰ ਕੁਦਰਤ ਮਨੁੱਖ ਨੂੰ ਅਜਿਹੇ ਰੰਗਾਂ ਵਿੱਚ ਰੰਗ ਦਿੰਦੀ ਹੈ ਜਿਸ ਨਾਲ ਕੀ ਉਹ ਨਾ ਚਾਹੁੰਦੇ ਹੋਏ ਮਜ਼ਬੂਰਨ ਰੰਗਿਆ ਜਾਂਦਾ ਹੈ । ਕੁੱਝ ਅਜਿਹੀ ਸਤਰਾਂ ਨਾਲ ਹੀ ਜੁੜੀ ਹੈ ਅੰਮ੍ਰਿਤਸਰ ਤੋਂ 90 ਸਾਲਾਂ ਬਜ਼ੁਰਗ ਬੂਆ ਸਿੰਘ ਦੀ ਕਹਾਣੀ ।ਬਜ਼ੁਰਗ ਬੂਆ ਸਿੰਘ ਦੀ ਕਹਾਣੀ ਜਾਣ ਕੇ ਤੁਹਾਡੀਆਂ ਵੀ ਅੱਖਾਂ ਦੇ ਵਿੱਚ ਹੰਝੂ ਆ ਜਾਣਗੇ ਅਤੇ ਇਸ ਕਹਾਣੀ ਨੂੰ ਸੁਣ ਕੇ ਸਾਡੀ ਪੰਜਾਬੀਅਤ ਵੀ ਸ਼ਰਮਸਾਰ ਹੋ ਜਾਵੇਗੀ ਕਿਉਂਕਿ ਅੱਜ ਦੀ ਪੀੜ੍ਹੀ ਆਪਣੇ ਮਾਪਿਆਂ ਪ੍ਰਤੀ ਅਦਬ-ਸਤਿਕਾਰ ਭੁੱਲਦੀ ਹੋਈ ਵਿਖਾਈ ਦਿੰਦੀ ਹੈ।

ਅੰਮ੍ਰਿਤਸਰ ਦੇ ਅਜੀਤ ਨਗਰ ਵਿਖੇ ਖੰਡੇ ਵਾਲਾ ਚੌਂਕ ਵਿਖੇ ਇਹ ਬਜ਼ੁਰਗ ਰੋਜ਼ਾਨਾ ਆਪਣੀ ਆਈ-ਚਲਾਈ ਲਈ ਫੁੱਟਪਾਥ ‘ਤੇ ਮਿਹਨਤ ਕਰਦੇ ਹੋਏ ਦਿਖਾਈ ਦਿੰਦਾ ਹੈ । ਤੁਹਾਨੂੰ ਦੱਸ ਦਈਏ ਕਿ ਜਵਾਨ ਪੁੱਤਰ ਨੇ ਆਪਣੇ ਬਜ਼ੁਰਗ ਬਾਪ ਨੂੰ ਇਸ ਹਾਲਾਤਾਂ ਨਾਲ ਲੜਨ ਲਈ ਮਜ਼ਬੂਰ ਕੀਤਾ ਹੈ ।ਇਸ ਉਮਰੇ ਉਹ ਫੁੱਟਪਾਥ ‘ਤੇ ਫੁੱਲਵੜੀਆਂ ਵੇਚਦੇ ਹੋਏ ਵਿਖਾਈ ਦਿੰਦੇ ਹਨ ਅਤੇ ਆਪਣੀ ਪਤਨੀ ਦੇ ਨਾਲ ਕਿਰਾਏ ‘ਤੇ ਮਕਾਨ ਵਿਖੇ ਰਹਿਣ ਲਈ ਮਜ਼ਬੂਰ ਹੋ ਗਏ ਹਨ।

ਗੱਲਬਾਤ ਕਰਦਿਆਂ ਵਿਕਰੇਤਾ ਬੂਆ ਸਿੰਘ ਨੇ ਦੱਸਿਆ ਕਿ ਕਿ ਅੱਜ ਤੋਂ ਤਕਰੀਬਨ ਦਸ ਸਾਲ ਪਹਿਲਾਂ ਉਹਨਾਂ ਦੇ ਪੁੱਤਰ ਨੇ ਉਹਨਾਂ ਨੂੰ ਅਤੇ ਉਨ੍ਹਾਂ ਦੀ ਧਰਮ ਪਤਨੀ ਨੂੰ ਘਰੋਂ ਕੱਢ ਦਿੱਤਾ ਸੀ ਅਤੇ ਉਹ ਦਰ-ਦਰ ਦੀ ਠੋਕਰ ਖਾਣ ਨੂੰ ਬੇਬਸ ਹੋ ਗਏ । ਉਨ੍ਹਾਂ ਕਿਹਾ ਕਿ ਪਹਿਲਾਂ ਮੈਂ ਗਲੀ-ਗਲੀ ਵਿੱਚ ਜਾ ਕੇ ਸਾਮਾਨ ਵੇਚਦਾ ਸੀ ਪਰ ਹੁਣ ਬਜ਼ੁਰਗ ਅਵਸਥਾ ਕਾਰਨ ਸਰੀਰ ਸਾਥ ਨਹੀਂ ਦਿੰਦਾ ਅਤੇ ਮੈਂ ਫੁੱਟਪਾਥ ‘ਤੇ ਕੰਮ ਸ਼ੁਰੂ ਕੀਤਾ ਹੈ । ਉਹਨਾਂ ਕਿਹਾ ਕਿ ਮੈਂ ਮੰਗ ਕੇ ਨਹੀਂ, ਹਥੀਂ ਕੀਰਤ ਕਰਕੇ ਆਪਣਾ ਗੁਜ਼ਾਰਾ ਕਰਨਾ ਚਾਹੁੰਦਾ ਹਾਂ।

ਉਨ੍ਹਾਂ ਕਿਹਾ ਕਿ ਹੁਣ ਮੇਰੀ ਜ਼ਿੰਦਗੀ ਉਸ ਕਲਗੀਧਰ ਪਾਤਸ਼ਾਹ ਦੇ ਲੇਖੇ ਹੈ ਅਤੇ ਮੈਂ ਉਸਦੀ ਰਜ਼ਾ ਵਿੱਚ ਰਾਜ਼ੀ ਹਾਂ । ਉਹਨਾਂ ਕਿਹਾ ਕਿ ਜਦ ਮੇਰੇ ਆਪਣਿਆਂ ਨੇ ਸਾਥ ਨਹੀਂ ਦਿੱਤਾ ਤਾਂ ਉਸ ਵਕਤ ਉਸ ਕਲਗੀਧਰ ਪਾਤਸ਼ਾਹ ਨੇ ਮੇਰੀ ਬਾਂਹ ਫੜੀ ਅਤੇ ਕਿਰਪਾ ਦੀ ਦਾਤ ਬਖਸ਼ੀ। ਉਨ੍ਹਾਂ ਕਿਹਾ ਕਿ ਮੈਂ ਆਪਣੇ ਪੁੱਤ ਦੀ ਪਰਵਰਿਸ਼ ਵਿੱਚ ਕਦੇ ਕੋਈ ਕਮੀ ਨਹੀਂ ਛੱਡੀ ਪਰ ਪਤਾ ਨਹੀਂ ਕਿਹੜੇ ਹਾਲਾਤਾਂ ਦੇ ਕਾਰਨ ਉਸਨੇ ਮੈਨੂੰ ਸੜਕਾਂ ‘ਤੇ ਬੈਠਣ ਲਈ ਮਜ਼ਬੂਰ ਕਰ ਦਿੱਤਾ ।ਗੱਲਬਾਤ ਕਰਦੇ ਹੋਏ ਸ਼ਹਿਰ ਵਾਸੀ ਗੁਰਿੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਆਪਣੇ ਮਾਂ-ਬਾਪ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਬਜ਼ੁਰਗ ਅਵਸਥਾ ‘ਚ ਉਨ੍ਹਾਂ ਦਾ ਸਹਾਰਾ ਬਣਨਾ ਚਾਹੀਦਾ ਹੈ ਨਾ ਕਿ ਉਹਨਾਂ ਨੂੰ ਹਲਾਤਾਂ ਨਾਲ ਲੜਨ ਲਈ ਮਜ਼ਬੂਰ ਕਰਨਾ ਚਾਹੀਦਾ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *