ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਅਕਸਰ ਸਿੱਧੇ-ਅਸਿੱਧੇ ਰੂਪ ‘ਚ ਬਿਆਨਬਾਜ਼ੀ ਕਰਨ ਵਾਲੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਵੇਕਲੇ ਢੰਗ ਨਾਲ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਹੈ। ਦਰਅਸਲ ਨਵਜੋਤ ਸਿੱਧੂ ਨੇ ਆਪਣੇ ਫੇਸਬੁੱਕ ਪੇਜ ‘ਤੇ ਗਿੱਪੀ ਗਰੇਵਾਲ ਦਾ ਇਕ ਗੀਤ ਸਾਂਝਾ ਕੀਤਾ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ‘ਵਖ਼ਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ’। ਭਾਵੇਂ ਇਹ ਗੀਤ ਕਿਸੇ ਹੋਰ ਦਾ ਹੈ ਪਰ ਇਸ ਦੀ ਵੀਡੀਓ ਵਿਚ ਸਿੱਧੂ ਵਲੋਂ ਆਪਣੇ ਹੀ ਢੰਗ ਨਾਲ ਸਰਕਾਰਾਂ ਨੂੰ ਲਲਕਾਰਿਆ ਗਿਆ ਹੈ।
ਇਥੇ ਇਹ ਗੱਲ ਖ਼ਾਸ ਤੌਰ ‘ਤੇ ਦੱਸਣਯੋਗ ਹੈ ਕਿ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਉਦੋਂ ਤੋਂ ਉਹ ਸਿੱਧੇ-ਅਸਿੱਧੇ ਢੰਗ ਨਾਲ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨੇ ਵਿੰਨ੍ਹਦੇ ਨਜ਼ਰ ਆਏ ਹਨ।
ਵੀਡੀਓ ਵਿਚ ਸਿੱਧੂ ਨੇ ਕਿਹਾ ਹੈ ਕਿ ਜਦੋਂ ਵੀ ਕੋਈ ਯੋਧਾ ਸੱਚ ਦੀ ਲੜਾਈ ਵਿਚ ਕਦਮ ਰੱਖਦਾ ਹੈ ਤਾਂ ਉਹ ਰਿਸ਼ਤੇ ਨਾਤੇ ਬਹੁਤ ਪਿੱਛੇ ਛੱਡ ਦਿੰਦਾ ਹੈ। ਪੰਜਾਬ ਸਰਕਾਰ ‘ਤੇ ਤੰਜ ਕਰਦੀ ਇਸ ਵੀਡੀਓ ਵਿਚ ਸਿੱਧੂ ਨੇ ਇਕ ਕਲਿੱਪ ਸਾਂਝਾ ਕੀਤਾ ਹੈ, ਜਿਸ ਵਿਚ ਉਨ੍ਹਾਂ ਆਖਿਆ ਹੈ ਕਿ ਪੰਜਾਬ ਗੱਲਾਂ ਕਰਨ ਨਾਲ ਨਹੀਂ ਸਗੋਂ ਪਾਲਿਸੀ ਬਣਾਉਣ, ਨਿਰਸਵਾਰਥ ਭਾਵਨਾ ਅਤੇ ਬੇਖੌਫ਼ ਹੋ ਕੇ ਕੰਮ ਕਰਨ ਨਾਲ ਅੱਗੇ ਜਾਵੇਗਾ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।
ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਲਈ ਜ਼ਰੂਰ ਕਰ ਲਵੋ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਇਹ ਆਰਟੀਕਲ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਇਸ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ, ਅਤੇ ਦਿੱਲੀ ਧਰਨੇ ਨਾਲ ਜੁੜੇ ਸਾਡੇ ਤਾਜ਼ਾ ਅਪਡੇਟਾਂ ਨੂੰ ਵੇਖਣ ਲਈ ਲਾਇਕ ਨੂੰ ਯਕੀਨੀ ਬਣਾਓ. ਅਸੀਂ ਹਮੇਸ਼ਾਂ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ. ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਧੰਨਵਾਦ.