ਵਿਦੇਸ਼ ਆਉਣ ਜਾਣ ਵਾਲੇ ਲੋਕਾਂ ਦੇ ਲਈ ਆਈ ਵੱਡੀ ਖੁਸ਼ਖਬਰੀ

Latest Update

ਦਿੱਲੀ ਹਵਾਈ ਅੱਡੇ ਤੱਕ ਸਰਕਾਰੀ ਵੋਲਵੋ ਬੱਸ ਸੇਵਾ ਸ਼ੁਰੂ ਹੋਣ ਜਾ ਰਹੀ ਹੈ, ਜਿਸ ਦਾ ਕਿਰਾਇਆ 1170 ਰੁਪਏ ਪ੍ਰਤੀ ਸਵਾਰੀ ਹੋਵੇਗਾ। ਹੁਣ ਤੱਕ ਪ੍ਰੀਮੀਅਮ ਬੱਸ ਸੇਵਾ ਰਾਹੀਂ ਦਿੱਲੀ ਜਾਣ ਵਾਲੇ ਯਾਤਰੀਆਂ ਦੀ ਨਿਰਭਰਤਾ ਪ੍ਰਾਈਵੇਟ ਬੱਸਾਂ ‘ਤੇ ਸੀ। ਇਨ੍ਹਾਂ ਦਾ ਕਿਰਾਇਆ 3000 ਤੋਂ 3500 ਰੁਪਏ ਹੈ। ਅਜਿਹੇ ‘ਚ ਇੱਕ ਯਾਤਰੀ ਨੂੰ ਕਰੀਬ 2 ਹਜ਼ਾਰ ਤੋਂ 2300 ਰੁਪਏ ਦੀ ਬਚਤ ਹੋਵੇਗੀ। ਸਰਕਾਰੀ ਬੱਸਾਂ ਹਵਾਈ ਅੱਡੇ ਦੇ ਟਰਮੀਨਲ ਤੋਂ ਲਗਭਗ ਇੱਕ ਕਿਲੋਮੀਟਰ ਪਹਿਲਾਂ ਯਾਤਰੀਆਂ ਨੂੰ ਉਤਾਰਨਗੀਆਂ। ਉਥੇ ਸਟੇਜ ਬਣਾਈ

ਜਾਵੇਗੀ। ਜਿੱਥੋਂ ਦਿੱਲੀ ਏਅਰਪੋਰਟ ਅਥਾਰਟੀ ਦੀਆਂ ਬੱਸਾਂ ਯਾਤਰੀਆਂ ਨੂੰ ਟਰਮੀਨਲ ਤੱਕ ਮੁਫਤ ਲੈ ਕੇ ਜਾਣਗੀਆਂ ਉਕਤ ਵੋਲਵੋ ਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਸਮਾਗਮ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਹੋਵੇਗਾ। ਇਸ ਦੌਰਾਨ ਜਲੰਧਰ ਸ਼ਹਿਰ ਦੀ ਆਵਾਜਾਈ ਨੂੰ ਡਾਇਵਰਟ ਕੀਤਾ ਜਾਵੇਗਾ। ਬੱਸ ਸਟੈਂਡ ਦੇ 1 ਨੰਬਰ ਗੇਟ ਦੇ ਸਾਹਮਣੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਨੇੜੇ ਤੋਂ ਬੱਸਾਂ ਨੂੰ ਰਵਾਨਾ ਕੀਤਾ ਜਾਵੇਗਾ। ਇਸ ਲਈ ਗੇਟ ਨੰਬਰ

ਇੱਕ ਦਾ ਏਰੀਆ ਬੰਦ ਰਹੇਗਾ, ਬਾਕੀ ਬੱਸ ਸਟੈਂਡ ਦਾ ਕੰਮ ਚੱਲਦਾ ਰਹੇਗਾ।ਯਾਤਰੀ ਰੈਗੂਲਰ ਤਰੀਕੇ ਨਾਲ ਬੱਸ ਫੜ ਸਕਣਗੇ। ਸਿਟੀ ‘ਚ ਜਿਥੋਂ ਵੀਵੀਆਈਪੀ ਵਾਹਨਾਂ ਦਾ ਕਾਫਲਾ ਲੰਘੇਗਾ, ਉਸ ਥਾਂ ਤੋਂ ਟਰੈਫਿਕ ਨੂੰ ਡਾਇਵਰਟ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪੂਰਾ ਦਿਨ ਤਿਆਰੀਆਂ ਚੱਲਦੀਆਂ ਰਹੀਆਂ। ਸਮਾਗਮ ’ਤੇ 10 ਲੱਖ ਰੁਪਏ ਖਰਚ ਕੀਤੇ ਜਾਣਗੇ। ਆਦਮਪੁਰ ਤੱਕ 300 ਦੇ ਕਰੀਬ ਸਰਕਾਰੀ ਫਲੈਂਕ ਲਗਾਏ ਗਏ ਹਨ। ਮੀਨੂ ‘ਚ ਬਲੈਕ ਕਾਫ਼ੀ ਸ਼ਾਮਲ ਕਰਵਾਈ ਗਈ ਹੈ।ਪੰਜਾਬ ਦੇ ਮੰਤਰੀਆਂ ਤੋਂ ਇਲਾਵਾ ਦਿੱਲੀ ਤੋਂ ਟਰਾਂਸਪੋਰਟ ਮੰਤਰੀ, ਸਕੱਤਰਾਂ ਅਤੇ ਅਧਿਕਾਰੀਆਂ ਦੀ ਟੀਮ ਵੀ ਆਵੇਗੀ। ਪੰਜਾਬ ਦੇ 10 ਜ਼ਿਲ੍ਹਿਆਂ ਤੋਂ ਰੋਡਵੇਜ਼ ਦੇ ਜਨਰਲ ਮੈਨੇਜਰ ਪੁੱਜਣਗੇ। ਅਰਵਿੰਦ ਕੇਜਰੀਵਾਲ ਕਰੀਬ 12:50 ਵਜੇ ਆਦਮਪੁਰ ਏਅਰਪੋਰਟ ਤੋਂ ਜਲੰਧਰ ਬੱਸ ਸਟੈਂਡ ਪਹੁੰਚਣਗੇ। ਵੋਲਵੋ ਬੱਸ ਨੂੰ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਦਿੱਲੀ ਹਵਾਈ ਅੱਡੇ ਲਈ ਹਰੀ ਝੰਡੀ ਦਿੱਤੀ ਜਾਵੇਗੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤੇ ਇਨ੍ਹਾਂ ਖਬਰਾਂ ਦੇ ਵਿੱਚ ਸਾਰੇ ਦੇਸ਼ ਦੁਨੀਆਂ ਦੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੇ ਗਏ ਇਹ ਜਾਣਕਾਰੀ ਪਸੰਦ ਆਉਂਦੀ ਹੈ ਤਾਂ ਤੁਸੀਂ ਸਾਡਾ ਹੌਸਲਾ ਵਧਾਉਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਲਾਈਕ ਅਤੇ ਫਾਲੋ ਕਰ ਸਕਦੇ ਹੋ ਇਹ ਜਾਣਕਾਰੀ ਨਿਰਪੱਖ ਤੌਰ ਤੇ ਤੁਹਾਡੇ ਲਈ ਲਿਆਂਦੀ ਜਾਂਦੀ ਹੈ ਇਸ ਲਈ ਹਰ ਰੋਜ਼ ਨਵੀਆਂ ਖ਼ਬਰਾਂ ਦੇਖਣ ਲਈ ਤੁਸੀਂ ਹਨ ਸਾਡੇ ਫੇਸਬੁੱਕ ਪੇਜ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ।ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ।ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ।ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ।

Leave a Reply

Your email address will not be published. Required fields are marked *