ਕਈ ਵਾਰ ਬਾਜ਼ਾਰ ‘ਚ ਦੁਕਾਨਦਾਰ ਤੁਹਾਨੂੰ ਕਟੇ-ਫਟੇ ਨੋਟ ਦੇ ਦਿੰਦਾ ਹੈ। ਅਜਿਹੇ ‘ਚ ਸਮੱਸਿਆ ਇਹ ਖੜ੍ਹੀ ਹੋ ਜਾਂਦੀ ਹੈ ਕਿ ਇਸ ਨੋਟ ਨੂੰ ਬਾਜ਼ਾਰ ‘ਚ ਕਿਵੇਂ ਚਲਾਉਣਾ ਹੈ। ਕਈ ਵਾਰ ਲੋਕ ਇਸ ਗੱਲ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਹਨ ਕਿ ਕਿਹੜੀ ਤਰਕੀਬ ਨਾਲ ਇਸ ਨੂੰ ਬਦਲਿਆ ਜਾਵੇ ਪਰ, ਅਜਿਹੀ ਸਥਿਤੀ ‘ਚ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਤੇ ਨਾ ਹੀ ਕਟੇ-ਫਟੇ ਨੋਟ ਨੂੰ ਕਿਸੇ ਹੋਰ ਨੂੰ ਦੇਣ ਦੀ ਜ਼ਰੂਰਤ ਹੈ। ਤੁਸੀਂ ਇਸ ਨੂੰ ਆਸਾਨੀ ਨਾਲ ਬੈਂਕ ‘ਚ ਬਦਲ ਸਕਦੇ ਹੋਆਰਬੀਆਈ ਦੇ ਨਿਯਮਾਂ ਅਨੁਸਾਰ ਤੁਸੀਂ ਕਿਸੇ ਵੀ ਬੈਂਕ ‘ਚ ਕਟੇ-ਫਟੇ ਹੋਏ ਨੋਟਾਂ
ਨੂੰ ਆਸਾਨੀ ਨਾਲ ਬਦਲਵਾ ਸਕਦੇ ਹੋ। ਕੋਈ ਵੀ ਬੈਂਕ ਕਟੇ-ਫਟੇ ਨੋਟਾਂ ਨੂੰ ਬਦਲਣ ਤੋਂ ਇਨਕਾਰ ਨਹੀਂ ਕਰ ਸਕਦਾ। ਅਜਿਹਾ ਕਰਨ ‘ਤੇ ਆਰਬੀਆਈ ਬੈਂਕ ‘ਤੇ ਕਾਰਵਾਈ ਕਰ ਸਕਦਾ ਹੈ। ਦੱਸ ਦੇਈਏ ਕਿ ਨੋਟ ਦੀ ਹਾਲਤ ਜਿੰਨੀ ਜ਼ਿਆਦਾ ਖ਼ਰਾਬ ਹੁੰਦੀ ਹੈ, ਉਸ ਦੀ ਕੀਮਤ ਵੀ ਓਨੀ ਹੀ ਘਟਦੀ ਹੈ। ਗਾਹਕਾਂ ਦੀ ਸਹੂਲਤ ਲਈ ਕੇਂਦਰੀ ਰਿਜ਼ਰਵ ਬੈਂਕ ਨੇ ਕੁਝ ਦਿਸ਼ਾ-ਨਿਰਦੇਸ਼ ਦਿੱਤੇ ਹਨ।ਜਦੋਂ ਵੀ ਕੋਈ ਗਾਹਕ ਕਟੇ-ਫਟੇ ਨੋਟ ਨੂੰ ਬੈਂਕ ‘ਚ ਲੈ ਕੇ ਜਾਂਦਾ ਹੈ ਤਾਂ ਆਰਬੀਆਈ ਦੇ ਨਿਯਮਾਂ ਦੇ ਅਨੁਸਾਰ ਬੈਂਕ ਪਹਿਲਾਂ ਗਾਂਧੀ ਜੀ ਦੀ ਤਸਵੀਰ, ਆਰਬੀਆਈ ਗਵਰਨਰ ਦੇ ਹਸਤਾਖਰ,
ਵਾਟਰਮਾਰਕ ਅਤੇ ਸੀਰੀਅਲ ਨੰਬਰ ਵਰਗੀਆਂ ਸਕਿਊਰਿਟੀ ਫੀਚਰਸ ਦੀ ਜਾਂਚ ਕਰਦਾ ਹੈ। ਇਸ ਤੋਂ ਬਾਅਦ ਜੇਕਰ ਇਹ ਸਾਰੀਆਂ ਚੀਜ਼ਾਂ ਸੁਰੱਖਿਅਤ ਹਨ ਤਾਂ ਬੈਂਕ ਨੋਟ ਬਦਲਣ ਤੋਂ ਇਨਕਾਰ ਨਹੀਂ ਕਰ ਸਕਦਾ ਹੈ। ਜੇਕਰ ਤੁਹਾਡੇ ਕੋਲ 5, 10, 20 ਅਤੇ 50 ਰੁਪਏ ਤੱਕ ਦੇ ਘੱਟ ਮੁੱਲ ਦੇ ਨੋਟ ਹਨ ਤੇ ਉੱਪਰ ਦੱਸੀਆਂ ਗਈਆਂ ਚੀਜ਼ਾਂ ਉਸ ‘ਚ ਦਿਖਾਈ ਦਿੰਦੀਆਂ ਹਨ ਤੇ ਉਸ ਦਾ ਇੱਕ ਹਿੱਸਾ ਸੁਰੱਖਿਅਤ ਹੈ ਤਾਂ ਤੁਸੀਂ ਬੈਂਕ ‘ਚ
ਇਸ ਨੋਟ ਨੂੰ ਆਸਾਨੀ ਨਾਲ ਬਦਲਵਾ ਸਕਦੇ ਹੋ।ਦੂਜੇ ਪਾਸੇ, ਜੇਕਰ ਤੁਹਾਡੇ ਕੋਲ ਫਟੇ ਹੋਏ ਨੋਟਾਂ ਦੀ ਗਿਣਤੀ 20 ਤੋਂ ਵੱਧ ਹੈ ਅਤੇ ਉਨ੍ਹਾਂ ਦੀ ਕੀਮਤ 5000 ਰੁਪਏ ਤੋਂ ਵੱਧ ਹੈ ਤਾਂ ਤੁਹਾਨੂੰ ਉਨ੍ਹਾਂ ਨੋਟਾਂ ਨੂੰ ਬਦਲਣ ਲਈ ਫੀਸ ਅਦਾ ਕਰਨੀ ਪਵੇਗੀ। ਇਸ ਤੋਂ ਬਾਅਦ ਹੀ ਬੈਂਕ ਨੋਟ ਬਦਲੇਗਾ। ਇਸ ਦੇ ਨਾਲ ਹੀ 50 ਤੋਂ ਵੱਧ ਨੋਟਾਂ ਨੂੰ ਬਦਲਦੇ ਸਮੇਂ ਇਸ ਨੋਟ ਦੇ ਦੋ ਟੁਕੜੇ ਆਮ ਨੋਟ ਦੇ 40 ਫ਼ੀਸਦੀ ਤੱਕ ਹਨ ਤਾਂ ਵੀ ਤੁਹਾਡੇ ਨੋਟ ਆਸਾਨੀ ਨਾਲ ਬਦਲ ਦਿੱਤੇ ਜਾਣਗੇ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤੇ ਇਨ੍ਹਾਂ ਖਬਰਾਂ ਦੇ ਵਿੱਚ ਸਾਰੇ ਦੇਸ਼ ਦੁਨੀਆਂ ਦੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੇ ਗਏ ਇਹ ਜਾਣਕਾਰੀ ਪਸੰਦ ਆਉਂਦੀ ਹੈ ਤਾਂ ਤੁਸੀਂ ਸਾਡਾ ਹੌਸਲਾ ਵਧਾਉਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਲਾਈਕ ਅਤੇ ਫਾਲੋ ਕਰ ਸਕਦੇ ਹੋ ਇਹ ਜਾਣਕਾਰੀ ਨਿਰਪੱਖ ਤੌਰ ਤੇ ਤੁਹਾਡੇ ਲਈ ਲਿਆਂਦੀ ਜਾਂਦੀ ਹੈ ਇਸ ਲਈ ਹਰ ਰੋਜ਼ ਨਵੀਆਂ ਖ਼ਬਰਾਂ ਦੇਖਣ ਲਈ ਤੁਸੀਂ ਹਨ ਸਾਡੇ ਫੇਸਬੁੱਕ ਪੇਜ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ।ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ।ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ।ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ।